ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: 35 ਪਾਰ ਦੇ ਇਹ ਖਿਡਾਰੀ ਪੁੱਟਣਗੇ ਧੂੜਾਂ

ਆਈਸੀਸੀ ਵਿਸ਼ਵ ਕੱਪ 2019 (ICC World Cup 2019) ਕ੍ਰਿਕਟ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਮੁਕਾਬਲਾ ਮੰਨਿਆ ਜਾਂਦਾ ਹੈ। ਪੂਰੀ ਦੁਨੀਆ ਦੇ ਖਿਡਾਰੀ ਇਹ ਖਿਤਾਬ ਜਿੱਤਣ ਲਈ ਇਕੱਠੇ ਹੁੰਦੇ ਹਨ। ਵਿਸ਼ਵ ਕ੍ਰਿਕਟ ਕੱਪ ਦੇ ਇਸ 12ਵੇਂ ਸੰਸਕਰਣ ਦੀ ਸ਼ੁਰੂਆਤ ਇੰਗਲੈਂਡ ਅਤੇ ਵੇਲਸ ਚ 30 ਜੂਨ ਤੋਂ ਹੋਣ ਜਾ ਰਿਹਾ ਹੈ।

 

ਖਾਸ ਗੱਲ ਇਹ ਹੈ ਕਿ ਇਸ ਸਾਲ ਬਹੁਤੇ ਅਜਿਹੇ ਖਿਡਾਰੀ ਹਨ ਜਿਨਾਂ ਦੀ ਉਮਰ 35 ਜਾਂ ਉਸ ਤੋਂ ਵੱਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਖਿਡਾਰੀ ਆਪਣੀ ਖੇਡ ਦੇ ਦਮ ਤੇ ਮੈਦਾਨ ਚ ਧੂੜਾਂ ਪੁੱਟ ਸਕਦੇ ਹਨ।----

 

ਕ੍ਰਿਸ ਗੇਲ ਦੀ ਉਮਰ 39 ਸਾਲ ਹੈ। ਉਹ ਹਰੇਕ ਵਾਰ ਪੂਰੀ ਤਾਕਤ ਨਾਲ ਵਾਪਸੀ ਕਰਦੇ ਹਨ। ਗੇਲ ਨੇ ਇੰਗਲੈਂਡ ਖਿਲਾਫ ਚਾਰ ਮੈਚਾਂ ਚ 137.43 ਦੀ ਸਟ੍ਰਾਈਕ ਰੇਟ ਤੋਂ 424 ਰਨ ਬਣਾਏ ਹਨ।

 

ਹਾਸ਼ਿਮ ਅਮਲਾ ਦੀ ਉਮਰ 36 ਸਾਲ ਹੈ। ਦੱਖਣੀ ਅਫ਼ਰੀਕਾ ਦੇ ਇਸ ਓਪਨਰ ਨੂੰ ਟੈਕਨੀਕਲ ਤੌਰ ਤੇ ਮੰਨਿਆ ਹੋਇਆ ਬੱਲੇਬਾਜ਼ ਕਿਹਾ ਜਾਂਦਾ ਹੈ। ਇਹ ਜੰਮ ਕੇ ਖੇਡਣ ਵਾਲੇ ਖਿਡਾਰੀ ਵਜੋਂ ਮਸ਼ਹੂਰ ਹਨ।

 

ਸ਼ਾਨ ਮਾਰਸ਼ ਦੀ ਉਮਰ 35 ਸਾਲ ਹੈ। ਨੰਬਰ 3 ’ਤੇ ਆਸਟ੍ਰੇਲੀਆ ਦੇ ਇਸ ਖਿਡਾਰੀ ਦਾ ਨਾਂ ਆਉਂਦਾ ਹੈ। ਸ਼ਾਨ ਨੇ ਹਾਲ ਹੀ ਪਾਕਿਸਤਾਨ ਖਿਲਾਫ 60.67 ਦੀ ਔਸਤ ਨਾਲ 182 ਰਨ ਬਣਾਏ ਸਨ।

 

ਰੋਸ ਟੇਲਰ ਦੀ ਉਮਰ 35 ਸਾਲ ਹੈ। ਨਿਊਜ਼ੀਲੈਂਡ ਦਾ ਇਹ ਖਿਡਾਰੀ ਆਪਣੇ ਦੇਸ਼ ਲਈ ਹੁਣ ਤਕ ਦੇ ਸਭ ਤੋਂ ਵੱਧ ਰਨ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦਾ ਕਰਿਅਰ ਔਸਤ 50 ਅਤੇ ਸਟ੍ਰਾਈਕ ਰੇਟ 83.37 ਹੈ।

 

ਮਹਿੰਦਰ ਸਿੰਘ ਧੋਨੀ ਦੀ ਉਮਰ 37 ਸਾਲ ਹੈ ਤੇ ਇਹ ਆਪਣਾ ਚੌਥਾ ਵਿਸ਼ਵ ਕੱਪ ਖੇਡਣਗੇ। ਆਸਟ੍ਰੇਲੀਆ ਖਿਲਾਫ ਉਨ੍ਹਾਂ ਨੇ ਹੁਣੇ ਜਿਹੇ ਚੰਗਾ ਪ੍ਰਦਰਸ਼ਨ ਕੀਤਾ ਤੇ ਆਪਣੇ ਵਿਰੋਧੀਆਂ ਦੇ ਮੁੰਹ ਬੰਦ ਕਰ ਦਿੱਤੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Best comprising players over the age of 35