ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਸ਼ਿਖਰ ਧਵਨ ਦੀ ਬਰਾਬਰੀ 'ਤੇ ਪੁੱਜੇ ਡੇਵਿਡ ਵਾਰਨਰ


ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਸਭ ਤੋਂ ਘੱਟ ਮੈਚਾਂ ਵਿੱਚ 15 ਇੱਕ ਰੋਜ਼ਾ ਸੈਂਕੜਿਆਂ ਨੂੰ ਪੂਰਾ ਕਰਨ ਵਿੱਚ ਭਾਰਤੀ ਓਪਨਰ ਸ਼ਿਖਰ ਧਵਨ ਦੀ ਬਰਾਬਰੀ ਉੱਤੇ ਪਹੁੰਚ ਗਏ ਹਨ। ਇਸ ਦੇ ਨਾਲ ਉਹ ਇਸ ਆਲ ਟਾਇਮ ਰਿਕਾਰਡ ਵਿੱਚ ਸੰਯੁਕਤ ਤੀਸਰੇ ਸਥਾਨ ਉੱਤੇ ਹਨ।


ਵਾਰਨਰ ਨੇ ਬੁੱਧਵਾਰ ਨੂੰ ਪਾਕਿਸਤਾਨ ਖ਼ਿਲਾਫ਼ ਆਈਸੀਸੀ ਵਿਸ਼ਵ ਕੱਪ (ICC World Cup 2019) ਮੁਕਾਬਲੇ ਵਿੱਚ ਸੈਂਕੜਾ ਪੂਰੇ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਵਾਰਨਰ ਦਾ ਇਹ 15ਵਾਂ ਸੈਂਕੜਾ ਸੀ। ਉਹ 110 ਮੈਚਾਂ ਵਿੱਚ 15 ਇਕ-ਰੋਜ਼ਾ ਸੈਂਕੜਿਆਂ ਉੱਤੇ ਪਹੁੰਚੇ ਹਨ।


32 ਸਾਲ ਦੇ ਡੇਵਿਡ ਵਾਰਨਰ ਨੇ 15 ਇੱਕ ਰੋਜ਼ਾ ਲਈ 108 ਪਾਰੀਆਂ ਖੇਡੀਆਂ। ਭਾਰਤੀ ਓਪਨਰ ਸ਼ਿਖਰ ਧਵਨ ਨੇ ਵੀ 15 ਇੱਕ ਰੋਜ਼ਾ ਸੈਂਕੜਿਆਂ ਲਈ 108 ਪਾਰੀਆਂ ਖੇਡੀਆਂ ਸਨ। ਸਭ ਤੋਂ ਘੱਟ ਪਾਰੀਆਂ ਵਿੱਚ 15 ਇੱਕ ਰੋਜ਼ਾ ਸੈਂਕੜੇ ਪੂਰੇ ਕਰਨ ਦੇ ਰਿਕਾਰਡ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦੇ ਨਾਮ ਹਨ, ਜਿਨ੍ਹਾਂ ਨੇ 86 ਪਾਰੀਆਂ ਵਿੱਚ 15 ਇਕ-ਰੋਜ਼ਾ ਸੈਂਕੜੇ ਪੂਰੇ ਕੀਤੇ ਹਨ।


ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 15 ਇੱਕ ਰੋਜ਼ਾ ਸੈਂਕੜਿਆਂ ਲਈ 106 ਪਾਰੀਆਂ ਖੇਡੀਆਂ ਹਨ। ਵਾਰਨਰ ਅਤੇ ਸ਼ਿਖਰ ਨੇ ਇਸ ਲਈ 108 ਦੌੜਾਂ, ਇੰਗਲੈਂਡ ਦੇ ਜੋ ਰੂਟ ਨੇ 126 ਪਾਰੀਆਂ ਅਤੇ ਪਾਕਿਸਤਾਨ ਦੇ ਸਈਦ ਅਨਵਰ ਨੇ 143 ਪਾਰੀਆਂ ਖੇਡੀਆਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc World Cup 2019 David Warner hits 3rd successive ODI hundred vs Pakistan create record