ਆਈਸੀਸੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਬਰਮਿੰਘਮ ਦੇ ਐਜਬੈਸਟਨ ਵਿਖੇ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤਿਆ ਤੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਇੰਗਲੇਂਡ ਦੀ ਟੀਮ ਵਿੱਚ ਜੈਸਨ ਰਾਏ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਮੋਈਨ ਅਲੀ ਦੀ ਕਾਂ ਲਿਆਮ ਪਲੰਕੇਟ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ।
ਭਾਰਤ ਦੇ ਪਲੇਇੰਗ ਇਲੈਵਨ ਵਿੱਚ ਵਿਜੇ ਸ਼ੰਕਰ ਦੀ ਥਾਂ ਰਿਸ਼ਭ ਪੰਤ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ ਦਾ ਪਲੇਇੰਗ XI: ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹੇਂਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਕੇਦਾਰ ਜਾਧਵ, ਕੁਲਦਵ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਇੰਗਲੈਂਡ ਦਾ ਪਲੇਇੰਗ XI: ਜੈਸਨ ਰਾਏ, ਜੌਨੀ ਬੇਅਰਸਟੋ, ਜੋਅ ਰੂਟ, ਇਓਨ ਮੌਰਗਨ (ਕਪਤਾਨ), ਜੋਸ ਬਟਲਰ, ਬੈਨ ਸਟੋਕਸ, ਲਿਆਮ ਪਲੰਕੇਟ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਜੋਫ਼ਰਾ ਆਰਚਰ, ਮਾਰਕ ਵੁੱਡ।