World Cup 2019 Final: ਦਿਲਚਸਪੀ ਦੀਆਂ ਹਦਾਂ ਪਾਰ ਕਰਨ ਵਾਲੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦਾ ਸੁਫਨਾ ਤੋੜ ਕੇ ਪਹਿਲੀ ਵਾਰ ਖਿਤਾਬ ਆਪਣੇ ਨਾਂ ਕੀਤਾ। ਸੁਪਰ ਓਵਰ ਤਕ ਖਿੱਚੇ ਗਏ ਇਸ ਮੈਚ ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਬਾਊਂਡਰੀ ਕਾਊਂਟ ਦੇ ਆਧਾਰ ਤੇ ਹਰਾਇਆ।
ਦਰਅਸਲ ਅਸਲ ਮੈਚ ਹੋਣ ਮਗਰੋਂ ਸੁਪਰ ਓਵਰ ਚ ਵੀ ਮੁਕਾਬਲਾ ਬਰਾਬਰੀ ਦਾ ਰਿਹਾ। ਪਰ ਇੰਗਲੈਂਡ ਦੀ ਟੀਮ ਨੇ ਮੈਚ ਚ ਨਿਊਜ਼ੀਲੈਂਡ ਤੋਂ ਵੱਧ ਚੌਕੇ-ਛੱਕੇ ਲਗਾਏ ਸਨ ਇਸ ਲਈ ਉਨ੍ਹਾਂ ਨੂੰ ਵਿਸ਼ਵ ਜੇਤੂ ਐਲਾਨਿਆ ਗਿਆ। ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਪਾਰੀ ਦੌਰਾਨ 14 ਚੌਕੇ ਅਤੇ 2 ਛੱਕੇ ਮਾਰੇ। ਇਸ ਦੇ ਉਲਟ ਇੰਗਲੈਂਡ ਨੇ ਆਪਣੀ ਪਾਰੀ ਦੌਰਾਨ 22 ਚੌਕੇ ਤੇ 2 ਛੱਕੇ ਮਾਰੇ। ਇਸੇ ਦੇ ਆਧਾਰ ਤੇ ਇੰਗਲੈਂਡ ਵਿਸ਼ਵ ਜੇਤੂ ਬਣਿਆ।
ਲੰਡਨ ਦੇ ਇਤਿਹਾਸਕ ਲਾਰਡਸ ਦੇ ਮੈਦਾਨ ’ਤੇ ਜਾਰੀ ਵਿਸ਼ਵ ਕੱਪ 2019 ਦੇ ਖਿਤਾਬੀ ਮੁਕਾਬਲੇ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਇੰਗਲੈਂਡ ਖਿਲਾਫ 8 ਵਿਕੇਟਾਂ ’ਤੇ 241 ਦੌੜਾਂ ਬਣਾਈਆਂ। ਜਵਾਬ ਚ ਇੰਗਲੈਂਡ ਦੀ ਬੱਲੇਬਾਜ਼ੀ ਜਾਰੀ ਹੈ ਤੇ 242 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਚ ਡਟੀ ਹੈ।
ਸਮਾਚਾਰ ਲਿਖੇ ਜਾਣ ਤਕ ਇੰਗਲੈਂਡ ਟੀਮ ਨੇ 50 ਓਵਰਾਂ ਚ 241/7 ਦੌੜਾਂ ਬਣਾ ਲਈਆਂ ਹਨ। ਦੌੜਾਂ ਬਰਾਬਰ ਹੋਣ ਕਾਰਨ ਮੈਚ ਹੁਣ ਸੁਪਰ ਓਵਰ ਚ ਪੁੱਜ ਗਿਆ ਹੈ। ਨਿਯਮ ਮੁਤਾਬਕ ਦੋਨਾਂ ਟੀਮਾਂ ਨੂੰ ਖੇਡਣ ਲਈ 1-1 ਓਵਰ ਦਿੱਤੇ ਗਏ ਹਨ। ਇੰਗਲੈਂਡ ਨੇ ਸੁਪਰ ਓਵਰ ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 1 ਓਵਰ ਚ 15 ਦੌੜਾਂ ਬਣਾ ਲਈਆਂ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਬੱਲੇਬਾਜ਼ੀ ਕਰਦਿਆਂ 1 ਓਵਰ ਚ 15 ਦੌੜਾਂ ਬਣਾਈਆਂ ਤੇ ਮੁਕਾਬਲਾ ਡ੍ਰਾ ਹੋ ਗਿਆ।
ਇਸ ਤੋਂ ਪਹਿਲਾਂ ਇੰਗਲੈਂਡ ਦੀ ਤੇਜ਼ਤਰਾਰ ਗੇ਼ਦਬਾਜ਼ੀ ਸਾਹਮਣੇ ਕੋਈ ਵੀ ਕੀਵੀ ਬੱਲੇਬਾਜ਼ ਮੈਦਾਨ ਤੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਤੇ ਸਿੱਟੇ ਵਜੋਂ ਤੈਅ 50 ਓਵਰਾਂ ਚ ਨਿਊਜ਼ੀਲੈਂਡ ਨੇ 8 ਵਿਕੇਟਾਂ ਦੇ ਨੁਕਸਾਨ ‘ਤੇ 241 ਦੌੜਾਂ ਹੀ ਬਣਾਈਆਂ।
ਨਿਊਜ਼ੀਲੈਂਡ ਦੀ ਟੀਮ ਚ ਸਲਾਮੀ ਬੱਲੇਬਾਜ਼ ਹੈਨਰੀ ਨਿਕੋਲਸ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ ਜਦਕਿ ਵਿਕੇਟਕੀਪਰ ਬੱਲੇਬਾਜ਼ ਟਾਮ ਲਾਥਮ ਨੇ 47 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵਲੋਂ ਕ੍ਰਿਸ ਵੋਕਸ ਅਤੇ ਲਿਯਾਮ ਪਲੰਕੇਟ ਨੂੰ 3-3 ਵਿਕੇਟਾਂ ਮਿਲੀਆਂ। ਜੋਫਾ ਆਰਚਰ ਅਤੇ ਮਾਰਕ ਵੁਡ ਦੇ ਖਾਤੇ ਚ 1-1 ਵਿਕੇਟਾਂ ਆਈਆਂ।
4️⃣ years of endless hard work and planning – this is the result! #CWC19FINAL | #WeAreEngland | #CWC19 | #EoinMorgan pic.twitter.com/pkuNS5GVy8
— Cricket World Cup (@cricketworldcup) July 14, 2019
.