ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CC CWC 2019: ਇੰਗਲੈਂਡ ਦੇ ਸਾਬਕਾ ਸਪਿਨਰ ਨੇ ਕੀਤੀ ਜੇਤੂ ਦੀ ਭਵਿੱਖਬਾਣੀ 

ਵਿਸ਼ਵ ਕੱਪ (ICC World Cup 2019) ਦਾ ਅੱਧਾ ਸਫ਼ਰ ਤੈਅ ਹੋ ਗਿਆ ਹੈ। ਇੰਗਲੈਂਡ ਦੇ ਸਾਬਕਾ ਸਪਿਨਰ ਗ੍ਰੀਮ ਸਵਾਨ ਨੇ ਇਸ ਵਿਸ਼ਵ ਕੱਪ ਦੇ ਜੇਤੂ ਦਾ ਨਾਂ ਐਲਾਨਿਆ ਹੈ। 

 

ਉਸ ਦਾ ਮੰਨਣਾ ਹੈ ਕਿ ਮੇਜ਼ਬਾਨ ਇੰਗਲੈਂਡ ਦੀ ਸ੍ਰੀਲੰਕਾ ਵਿਰੁੱਧ ਮੈਚ ਵਿੱਚ ਹਾਰ ਨੇ ਟੂਰਨਾਮੈਂਟ ਨੂੰ ਨਵਾਂ ਮੋੜ ਦੇ ਦਿੱਤਾ ਹੈ। ਸ੍ਰੀਲੰਕਾ ਚਾਰ ਟਾਪ ਟੀਮਾਂ (ਨਿਊਜ਼ੀਲੈਂਡ, ਆਸਟ੍ਰੇਲੀਆ, ਭਾਰਤ ਅਤੇ ਇੰਗਲੈਂਡ) ਨੂੰ ਰੋਕਣ ਲਈ ਅਜੇ ਰੇਸ ਵਿੱਚ ਬਣਿਆ ਹੋਇਆ ਹੈ।

 

ਹਾਲਾਂਕਿ, ਸਵਾਨ ਦਾ ਮੰਨਣਾ ਹੈ ਕਿ ਇਓਨ ਮੋਰਗਨ ਇੰਗਲੈਂਡ ਦੀ ਟੀਮ 14 ਜੂਨ ਨੂੰ ਹੋਣ ਵਾਲੇ ਫਾਈਨਲ ਵਿੱਚ ਸ਼੍ਰੀਲੰਕਾ ਤੋਂ ਹਾਰਨ ਤੋਂ ਬਾਅਦ ਵੀ ਫਾਈਨਲ ਵਿੱਚ ਵੀ ਖੇਡ ਸਕਦੀ ਹੈ। 

 

ਸਵਾਨ ਨੇ ਕਿਹਾ, ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਈ ਹੈ, ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਸ਼ਾਨਦਾਰ ਹੈ, ਪਰ ਮੈਂ ਅਜੇ ਵੀ ਇੰਗਲੈਂਡ 'ਤੇ ਸੱਟਾ ਲਵਾਂਗਾ। ਸਵਾਨ ਨੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਆਸਟਰੇਲੀਆ ਵਿਰੁੱਧ ਮੈਚ ਵਿੱਚ ਇੰਗਲੈਂਡ ਜੇਤੂ ਰਹੇਗਾ।

 

ਉਨ੍ਹਾਂ ਕਿਹਾ ਕਿ ਮੈਂ ਇਸ ਮੈਚ ਵਿੱਚ ਇੰਗਲੈਂਡ ਨੂੰ ਸਪੋਰਟ ਕਰਦਾ ਹਾਂ। ਉਹ ਸ੍ਰੀਲੰਕਾ ਤੋਂ ਹਾਰ ਬਾਅਦ ਮੁੜ ਆਪਣੀ ਜ਼ਮੀਨ ਹਾਸਲ ਕਰਨਗੇ ਅਤੇ ਇਸ ਗੱਲ ਨੂੰ ਸਮਝਣਗੇ ਕਿ ਜਦੋਂ ਵੀ ਉਹ ਬਹੁਤ ਜ਼ਿਆਦਾ ਕੰਜਰਵੇਟਿਵ ਹੁੰਦੇ ਹਨ ਤਾਂ ਸਮੱਸਿਆਵਾਂ ਖੜੀਆਂ ਹੁੰਦੀਆਂ ਹਨ। ਉਮੀਦ ਹੈ ਕਿ ਚੌਕਸ ਰਹਾਂਗਾ ਅਤੇ ਪਹਿਲਾ ਪੰਚ ਮਾਰਾਂਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: ICC World Cup 2019 Graeme Swann predicts the winner