ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਲੋਕ ਚਾਹੁੰਦੇ ਹਨ ਕਿ ਮੈਂ ਸੰਨਿਆਸ ਲੈ ਲਵਾਂ : ਧੋਨੀ

 

ICC World Cup 2019 India National Cricket Team MS Dhoni: ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਨੇ ਆਪਣਾ ਆਖ਼ਰੀ ਲੀਗ ਮੈਚ ਸ਼੍ਰੀਲੰਕਾ ਵਿਰੁਧ ਖੇਡਣਾ ਹੈ। ਮੈਚ ਅੱਜ (6 ਜੁਲਾਈ) ਨੂੰ ਲੀਡ੍ਰਸ ਵਿੱਚ ਖੇਡਿਆ ਜਾਣਾ ਹੈ।

 

ਮਹਿੰਦਰ ਸਿੰਘ ਧੋਨੀ ਆਪਣਾ ਚੌਥਾ ਵਿਸ਼ਵ ਕੱਪ ਖੇਡ ਰਹੇ ਹਨ ਅਤੇ ਜਿਹੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ ਕਿ ਉਹ ਇਸ ਵਿਸ਼ਵ ਕੱਪ ਤੋਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਉਥੇ ਹੀ ਕੁਝ ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਧੋਨੀ ਵਰਲਡ ਕੱਪ ਤੋਂ ਬਾਅਦ ਵੀ ਟੀਮ ਇੰਡੀਆ ਲਈ ਖੇਡਦੇ ਰਹਿਗਣੇ।


ਏਬੀਪੀ ਨਿਊਜ਼ ਚੈਨਲ ਅਨੁਸਾਰ, ਧੋਨੀ ਨੇ ਸੰਨਿਆਸ ਉੱਤੇ ਚੁੱਪੀ ਤੋੜਦੇ ਹੋਏ ਕਿਹਾ ਕਿ ਉਨ੍ਹਾਂ ਨੂੰ  ਖੁਦ ਨਹੀਂ ਪਤਾ ਕਿ ਉਹ ਕਦੋਂ ਸੰਨਿਆਸ ਲੈਣਗੇ। ਧੋਨੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਸੰਨਿਆਸ ਲਵਾਂਗੇ। ਪਰ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਮੈਂ ਸ਼੍ਰੀਲੰਕਾ ਦੇ ਮੈਚ ਤੋਂ ਪਹਿਲਾਂ ਹੀ ਸੰਨਿਆਸ ਲੈ ਲਵਾਂ।


ਇਸ ਮੀਡੀਆ ਰਿਪੋਰਟ ਵਿੱਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ (ਜੋ ਚਾਹੁੰਦੇ ਹਨ  ਕਿ ਧੋਨੀ ਸੰਨਿਆਸ ਲੈ ਲਵੇ) ਵਿੱਚ ਟੀਮ ਪ੍ਰਬੰਧਨ ਜਾਂ ਭਾਰਤੀ ਟੀਮ ਦੇ ਲੋਕ ਨਹੀਂ ਹਨ। ਇਸ ਤੋਂ ਪਹਿਲਾਂ ਪੀਟੀਆਈ ਦੀ ਇਕ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਸ਼ਵ ਕੱਪ ਵਿੱਚ ਭਾਰਤ ਦਾ ਆਖ਼ਰੀ ਮੈਚ ਧੋਨੀ ਦੇ ਕਰੀਅਰ ਦਾ ਆਖ਼ਰੀ ਇਕ ਰੋਜ਼ਾ ਮੈਚ ਹੋ ਸਕਦਾ ਹੈ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 i do not know when i will retire says ms dhoni on his retirements reports