ICC World Cup 2019, India vs England: ਭਾਰਤ ਦੀ ਇੰਗਲੈਂਡ ਦੇ ਹੱਥੋਂ ਹੋਈ ਹਾਰ ਤੋਂ ਸ਼ੋਇਬ ਅਖਤਰ ਵੀ ਨਿਰਾਸ਼ ਹਨ, ਕਿਉਂਕਿ ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਪਹੁੰਚਣ ਦੀ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇੰਗਲੈਂਡ ਲਈ ਇਹ ‘ਕਰੋ ਜਾਂ ਮਰੋ ਵਰਗਾ’ ਮੈਚ ਸੀ ਜਿਸ ਵਿਚ ਉਹ ਭਾਰਤ ਨੂੰ 31 ਦੌੜਾ ਨਾਲ ਹਰਾਉਣ ਵਿਚ ਸਫਲ ਰਿਹਾ। ਭਾਰਤ ਦੀ ਟੂਰਨਾਮੈਂਟ ਵਿਚ ਇਹ ਪਹਿਲੀ ਹਾਰ ਹੈ।
ਸ਼ੋਇਬ ਅਖਤਰ ਨੇ ਆਪਣੇ ਯੂਟਿਊਬ ਚੈਨਲ ਉਤੇ ਕਿਹਾ ਕਿ ਇਹ ਵੰਡ ਦੇ ਬਾਅਦ ਪਹਿਲਾ ਮੌਕਾ ਸੀ ਜਦੋਂ ਅਸੀਂ ਭਾਰਤ ਦਾ ਸਮਰਥਨ ਕਰ ਰਹੇ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਨੇ ਆਪਣੇ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ, ਪ੍ਰੰਤੂ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨਾਲ ਵੀ ਪਾਕਿਸਤਾਨ ਨੂੰ ਮਦਦ ਨਾ ਮਿਲੀ ਅਤੇ ਜਦੋਂ ਅਸੀਂ ਉਮੀਦ ਉਤੇ ਟਿਕ ਗਏ ਹਾਂ।’
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਸੀ ਕਿ ਪੂਰਾ ਉਪਮਹਾਦੀਪ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀਲੰਕਾ ਸਮੇਤ ਪਾਰਤ ਦੀ ਇੰਗਲੈਂਡ ਉਤੇ ਜਿੱਤ ਲਈ ਦੁਆ ਕਰ ਰਹੇ ਸੀ। ਪ੍ਰੰਤੂ ਲੱਗਦਾ ਹੈ ਕਿ ਸਾਡੀਆਂ ਦੁਆਵਾਂ ਭਾਰਤ ਤੱਕ ਨਹੀਂ ਪਹੁੰਚੀਆਂ ਅਤੇ ਉਹ ਮੈਚ ਹਾਰ ਗਏ।
ਭਾਰਤ ਜੇਕਰ ਇੰਗਲੈਂਡ ਨੂੰ ਹਰਾ ਦਿੰਦਾ ਤਾਂ ਪਾਕਿਸਤਾਨ ਦੀ ਸੈਮੀਫਾਈਨਲ ਵਿਚ ਪਹੁੰਚਣ ਦੀ ਰਾਹ ਆਸਾਨ ਹੋ ਜਾਂਦੀ। ਇੰਗਲੈਂਡ ਨੇ ਜਿੱਤ ਨਾਲ ਆਪਣੇ ਅੰਕਾਂ ਦੀ ਗਿਣਤੀ 10 ਉਤੇ ਪਹੁੰਚਾ ਦਿੰਦੀ ਹੈ ਜੋ ਪਾਕਿਸਤਾਨ ਨਾਲ ਇਸ ਅੰਕ ਜ਼ਿਆਦਾ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਦੇ ਮੈਚ ਤੋਂ ਪਹਿਲਾਂ ਵੀ ਸ਼ੋਇਬ ਅਖਤਰ ਨੇ ਚਾਹੁੰਣ ਵਾਲਿਆਂ ਨੂੰ ਭਾਰਤ ਦੀ ਜਿੱਤ ਦੀ ਦੁਆ ਕਰਨ ਦੀ ਅਪੀਲ ਕੀਤੀ ਸੀ।