ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup-2019: ਭਾਰਤ ਦਾ ਮੁਕਾਬਲਾ ਅੱਜ ਇੰਗਲੈਂਡ ਨਾਲ

ICC World Cup-2019: ਭਾਰਤ ਦਾ ਮੁਕਾਬਲਾ ਅੱਜ ਇੰਗਲੈਂਡ ਨਾਲ

ਆਈਸੀਸੀ ਵਿਸ਼ਵ ਕੱਪ–2019 ਵਿੱਚ ਅੱਜ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਣਾ ਹੈ। ਇਹ ਇਸ ਵਿਸ਼ਵ ਕੱਪ ਦਾ 38ਵਾਂ ਮੈਚ ਹੋਵੇਗਾ, ਜੋ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ’ਚ ਖੇਡਿਆ ਜਾਣਾ ਹੈ।

 

 

ਭਾਰਤ ਜੇ ਮੈਚ ਜਿੱਤਦਾ ਹੈ, ਤਾਂ ਹੀ ਸੈਮੀ–ਫ਼ਾਈਨਲ ਦਾ ਟਿਕਟ ਮਿਲੇਗਾ। ਉੱਧਰ ਇੰਗਲੈਂਡ ਨੂੰ ਸੈਮੀ–ਫ਼ਾਈਨਲ ਵਿੱਚ ਪੁੱਜਣ ਦੀ ਆਸ ਨੂੰ ਜਿਊਂਦਾ ਰੱਖਣ ਲਈ ਅੱਜ ਦੇ ਮੈਚ ਵਿੱਚ ਜਿੱਤਣਾ ਬਹੁਤ ਜ਼ਰੂਰੀ ਹੈ।

 

 

ਪਾਕਿਸਤਾਨ ਕੱਲ੍ਹ ਅਫ਼ਗ਼ਾਨਿਸਤਾਨ ਨੂੰ ਹਰਾ ਕੇ ਪੁਆਇੰਟ–ਟੇਬਲ ਵਿੱਚ ਚੌਥੇ ਸਥਾਨ ਉੱਤੇ ਪੁੱਜ ਗਿਆ ਤੇ ਇੰਗਲੈਂਡ ਪੰਜਵੇਂ ਸਥਾਨ ਉੱਤੇ ਖਿਸਕ ਗਿਆ ਹੈ।

 

 

ਭਾਰਤ ਇੱਕੋ–ਇੱਕ ਅਜਿਹੀ ਟੀਮ ਹੈ, ਜੋ ਇਸ ਟੂਰਨਾਮੈਂਟ ਵਿੱਚ ਹਾਲੇ ਤੱਕ ਕਿਸੇ ਤੋਂ ਨਹੀਂ ਹਾਰੀ। ਸਨਿੱਚਰਵਾਰ ਨੂੰ ਖੇਡੇ ਗਏ ਦੋ ਮੈਚਾਂ ਵਿੱਚ ਪਾਕਿਸਤਾਨ ਦੀ ਜਿੱਤ ਤੇ ਫਿਰ ਨਿਊ ਜ਼ੀਲੈਂਡ ਦੀ ਹਾਰ ਤੋਂ ਬਾਅਦ ਪੁਆਇੰਟ–ਟੇਬਲ ਦੇ ਸਮੀਕਰਣ ਕਾਫ਼ੀ ਬਦਲ ਗਏ ਹਨ ਤੇ ਫ਼ਿਲਹਾਲ ਨਿਊ ਜ਼ੀਲੈਂਡ, ਇੰਗਲੈਂਡ, ਪਾਕਿਸਤਾਨ, ਬੰਗਲਾਦੇਸ਼ ਤੇ ਸ੍ਰੀ ਲੰਕਾ ਵਿੱਚ ਕੋਈ ਵੀ ਦੋ ਟੀਮਾਂ ਸੈਮੀ–ਫ਼ਾਈਨਲ ’ਚ ਪੁੱਜ ਸਕਦੀਆਂ ਹਨ।

 

 

ਭਾਰਤ ਦਾ ਸੈਮੀ–ਫ਼ਾਈਨਲ ਵਿੱਚ ਪੁੱਜਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਗਲੈਂਡ ਤੋਂ ਬਾਅਦ ਭਾਰਤ ਦਾ ਮੁਕਾਬਲਾ ਸ੍ਰੀ ਲੰਕਾ ਤੇ ਬੰਗਲਾਦੇਸ਼ ਵਿਰੁੱਧ ਹੋਣਾ ਹੈ।

 

 

ਅੱਜ ਐਤਵਾਰ ਨੂੰ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:00 ਵਜੇ ਹੋਵੇਗਾ ਪਰ ਇੰਗਲੈਂਡ ਵਿੱਚ ਉਦੋਂ ਸਵੇਰ ਦੇ 10:30 ਵੱਜੇ ਹੋਣਗੇ। ਇਹ ਮੈਚ ਭਾਰਤ ਵਿੱਚ ਲਾਈਵ ਟੈਲੀਕਾਸਟ ਰਾਹੀਂ ਸਟਾਰ ਸਪੋਰਟਸ1, ਸਟਾਰ ਸਪੋਰਟਸ 1 ਐੱਚਡੀ, ਸਟਾਰ ਸਪੋਰਟਸ 1 ਹਿੰਦੀ, ਸਟਾਰ ਸਪੋਰਟਸ 1 ਐੱਚਡੀ ਹਿੰਦੀ, ਸਟਾਰ ਸਪੋਰਟਸ 1 ਤਾਮਿਲ, ਸਟਾਰ ਸਪੋਰਟਸ 1 ਤੇਲਗੂ, ਸਟਾਰ ਸਪੋਰਟਸ 1 ਕੰਨੜ, ਸਟਾਰ ਸਪੋਰਟਸ 1 ਬਾਂਗਲਾ, ਸਟਾਰ ਸਪੋਰਟਸ ਸਿਲੈਕਟ 1 ਅਤੇ ਸਟਾਰ ਸਪੋਰਟਸ ਸਿਲੈਕਟ 1 ਐੱਚਡੀ ਚੈਨਲਾਂ ਰਾਹੀਂ ਵੇਖਿਆ ਜਾ ਸਕੇਗਾ।

 

 

ਇਸ ਤੋਂ ਇਲਾਵਾ ਮੈਚ ਦੀ ਲਾਈਵ ਸਟ੍ਰੀਮਿੰਗ ਭਾਰਤ ਵਿੱਚ ਹੌਟ–ਸਟਾਰ (Hot Star) ਉੱਤੇ ਇੰਗਲੈਂਡ ਵਿੱਚ ਸਕਾਈ–ਗੋ (Sky Go) ਉੱਤੇ ਵੇਖਿਆ ਜਾ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup-2019: India-England Cricket match today