ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਦੋ ਵਿਕਟਾਂ ਲੈ ਕੇ ਸੋਸ਼ਲ ਮੀਡੀਆ 'ਤੇ ਛਾਏ ਜਸਪ੍ਰੀਤ ਬੁਮਰਾਹ 

 

ਦੱਖਣੀ ਅਫ਼ਰੀਕਾ ਦੇ ਕਪਤਾਨ ਫਾਫ ਡੁਪਲੇਸੀ ਨੇ ਭਾਰਤ ਖ਼ਿਲਾਫ਼ ਬੁੱਧਵਾਰ ਨੂੰ ਵਿਸ਼ਵ ਕੱਪ (ਆਈਸੀਸੀ ਵਿਸ਼ਵ ਕੱਪ 2019) ਦੇ ਮੁਕਾਬਲੇ ਵਿੱਚ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। 


ਭਾਰਤ ਦਾ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੁਕਾਬਲਾ ਹੈ ਜਦਕਿ ਦੱਖਣੀ ਅਫ਼ਰੀਕਾ ਦਾ ਇਹ ਤੀਜਾ ਮੁਕਾਬਲਾ ਹੈ ਅਤੇ ਉਹ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਹੈ। ਦੱਖਣੀ ਅਫ਼ਰੀਕਾ ਲਈ ਰਾਹਤ ਦੀ ਗੱਲ ਹੈ ਕਿ ਬੰਗਲਾਦੇਸ਼ ਖ਼ਿਲਾਫ਼ ਮੈਚ ਵਿੱਚ ਸੱਟ ਕਾਰਨ ਬਾਹਰ ਰਹੇ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਦੀ ਟੀਮ ਵਿੱਚ ਵਾਪਸੀ ਹੋਈ ਹੈ। 

 

 

ਜਸਪ੍ਰੀਤ ਬੁਮਰਾਹ ਨੇ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਮੈਚ ਵਿੱਚ ਉਤਰਦੇ ਹੀ ਆਪਣੇ 50 ਇੱਕ ਰੋਜ਼ਾ ਮੈਚ ਪੂਰੇ ਕਰ ਲਏ ਅਤੇ ਨਾਲ ਹੀ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਵਿਕਟ ਵੀ ਲਿਆ।  

 


 

ਬੁਮਰਾਹ ਨੇ ਦੱਖਣੀ ਅਫ਼ਰੀਕਾ ਵਿਰੁੱਧ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ੀ ਦੀ ਦੂਜਾ ਅਤੇ ਆਪਣਾ ਪਹਿਲਾ ਓਵਰ ਪਾਇਆ। ਉਨ੍ਹਾਂ ਨੇ ਪਾਰੀ ਦੇ ਚੌਥੇ ਅਤੇ ਆਪਣਾ ਦੂਜੇ ਓਵਰ ਦੀ ਦੂਜੀ ਗੇਂਦ ਉੱਤੇ ਦੱਖਣੀ ਅਫ਼ਰੀਕਾ ਦੇ ਓਪਨਰ ਹਾਸ਼ਿਮ ਅਮਲਾ ਨੂੰ ਸਲਿਪ 'ਚ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਕਰਵਾਇਆ। 

 

 

ਇਸ ਤੋਂ ਬਾਅਦ ਬੁਮਰਾਹ ਨੇ ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਦੂਜੇ ਓਪਨਰ ਕਿੰਵਟਨ ਡਿਕਾਕ ਦਾ ਵਿਕਟ ਵੀ ਲਿਆ। ਡਿਕਾਕ ਦਾ ਕੈਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਿਆ ਬੁਮਰਾਹ ਦੇ ਇਸ ਸ਼ਾਨਦਾਰ ਸਪੈਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।

 

 


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 Jasprit Bumrah removes Openers Hashim Amla and Quinton De Kock Sets Twitter on Fire