ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਪ ਕੱਪ 2019 ਲਈ ਵਿਰਾਟ ਤੋਂ ਚੰਗਾ ਕਪਤਾਨ ਨਹੀਂ ਹੋ ਸਕਦਾ: ਕਪਿਲ ਦੇਵ

ਕਪਿਲ ਦੇਵ ਦੀ ਕਪਤਾਨੀ 'ਚ ਭਾਰਤ ਨੇ 1983 ਵਿੱਚ ਪਹਿਲੀ ਵਾਰ ਵਿਸ਼ਵ ਜੇਤੂ ਦਾ ਖ਼ਿਤਾਬ ਜਿੱਤਿਆ ਸੀ ਅਤੇ ਹੁਣ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਮੁੜ ਇਕ ਵਾਰ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਇੰਗਲੈਂਡ ਵਿੱਚ ਮੌਜੂਦ ਹੈ। 

 

ਸਾਬਕਾ ਕਪਤਾਨ ਕਪਿਲ ਦੇਵ ਨੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਪਰਿਭਾਸ਼ਤ ਕਪਤਾਨ ਦੱਸਦੇ ਹੋਏ ਕਿਹਾ ਕਿ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਕਪਤਾਨੀ ਅਹਿਮ ਹੋਵੇਗੀ।
  
1983 ਵਿੱਚ ਕੈਰੇਬੀਆਈ ਤਿਲਿਸਮ ਨੂੰ ਤੋੜ ਕੇ ਪਹਿਲੀ ਵਾਰ ਵਿਸ਼ਪ ਕੱਪ ਜਿਤਾਉਣ ਵਾਲੇ ਕਪਿਲ ਉਸ ਦੌਰ ਦੇ ਮਹਾਨਾਇਕ ਹੈ ਜਿਨ੍ਹਾਂ ਨੇ ਵੇਖ ਕੇ ਮੌਜੂਦਾ ਟੀਮ ਦੇ ਕਈ ਖਿਡਾਰੀਆਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ।

 

ਇੰਗਲੈਂਡ ਵਿੱਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਵਿਸ਼ਪ ਕੱਪ ਤੋਂ ਪਹਿਲਾਂ ਆਈ ਇੱਕ ਨਵੀਂ ਕਿਤਾਬ 'ਵਰਲਡ ਕੱਪ ਵਾਰਿਅਰਜ਼' ਵਿੱਚ ਵਿਸ਼ਵ ਕੱਪ (1979, 1983, 1987 ਅਤੇ 1992) ਖੇਡ ਚੁੱਕੇ ਕਪਿਲ ਨੇ ਵਿਰਾਟ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਮੁਸ਼ਕਲ ਮੁਹਿੰਮ ਉੱਤੇ ਭਾਰਤ ਦੀ ਕਪਤਾਨੀ ਲਈ ਉਸ ਤੋਂ ਚੰਗਾ ਕੋਈ ਨਹੀਂ ਹੋ ਸਕਦਾ। ਉਹ ਚਾਰ ਸਾਲ ਪਹਿਲਾਂ ਬਹੁਤ ਜੱਜ਼ਬਾਤੀ ਸੀ ਪਰ ਹੁਣ ਦਮਦਾਰ ਹੋ ਗਿਆ ਹੈ। ਤੁਸੀ ਵੇਖ ਸਕਦੇ ਹੋ ਕਿ ਉਹ ਕਿਵੇ ਆਪਣੇ ਸਾਥੀ ਖਿਡਾਰੀਆਂ ਤੋਂ ਸਲਾਹ ਲੈਂਦਾ ਹੈ ਜੋ ਪਰਿਭਾਸ਼ਾ ਦੀ ਨਿਸ਼ਾਨੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Kapil dev on virat kohli s captaincy in world cup