ICC World Cup 2019 Pakistan National Cricket Team: ਆਈਸੀਸੀ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਭਾਰਤੀ ਕ੍ਰਿਕਟ ਟੀਮ ਦੇ ਪੱਖ ਚ ਨਿਤਰ ਗਏ ਹਨ। ਸਰਫਰਾਜ਼ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਕਿ ਭਾਰਤੀ ਟੀਮ ਇੰਗਲੈਂਡ ਤੋਂ ਜਾਣਬੁੱਝ ਕੇ ਹਾਰੀ।
ਸਰਫ਼ਰਾਜ਼ ਨੇ ਆਪਣੇ ਮੁਲਕ ਪਾਕਿ ਵਾਪਸ ਪਰਤਦਿਆਂ ਪ੍ਰੈਸ ਕਾਨਫਰੰਸ ਚ ਕਿਹਾ, ਨਹੀਂ, ਇਹ ਕਹਿਣਾ ਸਹੀ ਨਹੀਂ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਭਾਰਤ ਸਾਡੇ ਕਾਰਨ ਹਾਰਿਆ। ਇੰਗਲੈਂਡ ਜਿੱਤ ਲਈ ਚੰਗਾ ਖੇਡਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਵੀ ਚੀਜ਼ ਲਈ ਸ਼ਰਮਸਾਰ ਹੋਣਾ ਚਾਹੀਦੈ। ਪਹਿਲੇ ਪੰਜ ਮੈਚਾਂ ਚ ਸਾਡਾ ਸਮਾਂ ਮੁਸ਼ਕਲਾਂ ਭਰਿਆ ਰਿਹਾ। ਖਾਸ ਕਰਕੇ ਭਾਰਤ ਤੋਂ ਹਾਰਨ ਦੇ ਬਾਅਦ ਪਰ ਜਿਸ ਤਰ੍ਹਾਂ ਪਾਕਿਸਤਾਨੀ ਟੀਮ ਨੇ ਵਾਪਸੀ ਕਰਦਿਆਂ ਆਖਰੀ ਚਾਰ ਮੈਚ ਜਿੱਤੇ, ਉਸ ’ਤੇ ਮੈਨੂੰ ਮਾਣ ਹੈ।
ਸਰਫਰਾਜ਼ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਫੈਸਲਾ ਕਰੇਗਾ ਕਿ ਕੌਣ ਹੋਵੇਗਾ ਪਾਕਿ ਕ੍ਰਿਕਟ ਟੀਮ ਦਾ ਕਪਤਾਨ ਪਰ ਮੈਂ ਕਹਾਂਗਾ ਕਿ ਮੈਂ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਜ਼ਿਆਦਾਤਰ ਖਿਡਾਰੀ ਨੌਜਵਾਨ ਹਨ ਤੇ ਜੇਕਰ ਉਹ ਵਿਸ਼ਵ ਕੱਪ ਚ ਆਪਣੀ ਗਲਤੀਟਾਂ ਤੋਂ ਸਿੱਖਦੇ ਹਨ ਤਾਂ ਮੈਂ ਇਸ ਟੀਮ ਨੂੰ ਅਗਲੇ ਪੱਧਰ ’ਤੇ ਲੈ ਜਾ ਸਕਦਾ ਹਾਂ। ਖਾਸ ਕਰਕੇ ਵਿਸ਼ਵ ਟੀ20 ਕੱਪ ਨੂੰ ਦੇਖਦਿਆਂ ਹੋਇਆਂ ਜਿਹੜਾ ਅਗਲੇ ਸਾਲ ਆਸਟ੍ਰੇਲੀਆ ਚ ਹੋਣ ਜਾ ਰਿਹਾ ਹੈ।
.