ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਪਾਕਿ ਟੀਮ ਦੀ ਇਸ ਗੱਲ ਤੋਂ ਪ੍ਰੇਸ਼ਾਨ ਕੋਚ

ICC World Cup 2019: ਪਾਕਿ ਟੀਮ ਦੀ ਇਸ ਗੱਲ ਤੋਂ ਪ੍ਰੇਸ਼ਾਨ ਕੋਚ

ਇੰਗਲੈਂਡ ਦੇ ਹੱਥੋਂ ਪੰਜ ਮੈਂਚਾਂ ਦੀ ਸੀਰੀਜ਼ 0–4 ਨਾਲ ਹਾਰਨ ਦੇ ਬਾਅਦ ਪਾਕਿਸਤਾਨ ਦੇ ਮੁੱਖ ਕੋਚ ਮਿਕੀ ਆਰਥਰ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਗੇਂਦਬਾਜੀ ਅਤੇ ਫੀਲਡਿੰਗ ਵਿਚ ਚੰਗੀ ਨਹੀਂ ਕਰ ਸਕੀ। ਪਾਕਿਸਤਾਨ ਨੂੰ ਐਤਵਾਰ ਨੂੰ ਇੱਥੇ ਖੇਡੇ ਗਏ ਪੰਜਵੇਂ ਅਤੇ ਅੰਤਿਮ ਵਨ ਡੇ ਮੈਚ ਵਿਚ ਇੰਗਲੈਂਡ ਦੇ ਹੱਥਾਂ 54 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

 

ਕ੍ਰਿਕਇੰਫੋ ਨੇ ਆਰਥਰ ਦੇ ਹਵਾਲੇ ਕਿਹਾ, ‘ਟੀਮ ਦੀ ਫੀਲਡਿੰਗ ਬਹੁਤ ਹੀ ਨਿਰਾਸ਼ਾਜਨਕ ਰਹੀ ਹੈ। ਦੋਵੇਂ ਟੀਮਾਂ ਵਿਚ ਕਾਫੀ ਵੱਡਾ ਅੰਤਰ ਸੀ।

 

ਉਨ੍ਹਾਂ ਕਿਹਾ ਕਿ, ‘ਸਾਊਥੈਮਪਟਨ ਅਤੇ ਨੌਟੀਘਮ ਵਿਚ ਆਖਰੀ ਪੰਜ ਓਵਰ ਵਿਚ ਖੇਡੇ ਕਿਸੇ ਵੱਲ ਵੀ ਜਾ ਸਕਦਾ ਸੀ। ਅਸੀਂ ਚੰਗੀ ਪ੍ਰਦਰਸ਼ਨ ਕੀਤਾ ਸੀ। ਇਕ ਜੋ ਸਭ ਤੋਂ ਵੱਡਾ ਅੰਤਰ ਸੀ, ਉਹ ਸਾਡੀ ਫੀਲਡਿੰਗ ਸੀ ਅਤੇ ਇਹ ਮੇਰੇ ਲਈ ਅਸਲੀ ਚਿੰਤਾ ਦੀ ਗੱਲ ਹੈ।’

 

ਹਾਲਾਂਕਿ ਪਾਕਿਸਤਾਨੀ ਕੋਚ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਸੰਤੁਸਟ ਨਜ਼ਰ ਆਏ।

ਆਰਥਰ ਨੇ ਕਿਹਾ ਕਿ ਸਾਡੇ ਬੱਲੇਬਾਜ਼ੀ ਉਚ ਪੱਧਰ ਉਤੇ ਪਹੁੰਚੀ ਹੈ। ਇਸ ਨਾਲ ਡ੍ਰੇਸਿੰਗ ਰੂਮ ਵਿਚ ਕਾਫੀ ਆਤਮਵਿਸ਼ਵਾਸ ਹੈ। ਜਦੋਂ ਅਸੀਂ ਇੰਗਲੈਂਡ ਆਏ ਸਨ ਤਾਂ ਲੋਕ ਕਹਿ ਰਹੇ ਸਨ ਕਿ ਅਸੀਂ 280 ਵਾਲੀ ਟੀਮ ਹੈ।’

ਪਾਕਿਸਤਾਨ ਨੂੰ ਵਿਸ਼ਵ ਕੱਪ ਵਿਚ ਆਪਣਾ ਪਹਿਲਾਂ ਮੈਚ 31 ਮਈ ਨੂੰ ਵੈਸਟਇੰਡੀਜ਼ ਨਾਲ ਖੇਡਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 Pakistan fielding a real worry for me says coach Mickey Arthur