ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿਸ਼ਵ ਕ੍ਰਿਕੇਟ ਕੱਪ 2019: ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਸੈਮੀ–ਫ਼ਾਈਨਲ ਟੱਕਰ ਅੱਜ

​​​​​​​ਵਿਸ਼ਵ ਕ੍ਰਿਕੇਟ ਕੱਪ 2019: ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਸੈਮੀ–ਫ਼ਾਈਨਲ ਟੱਕਰ ਅੱਜ

ICC World Cup 2019: ਵਿਸ਼ਵ–ਕੱਪ ਦੀ ‘ਰਨ–ਮਸ਼ੀਨ’ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਅੱਜ ਮੰਗਲਵਾਰ ਨੂੰ ਜਦੋਂ ਵਿਸ਼ਵ–ਕੱਪ ਦੇ ਸੈਮੀ–ਫ਼ਾਈਨਲ ਵਿੱਚ ਉੱਤਰੇਗੀ, ਤਦ ਉਸ ਦੇ ਸਾਹਮਣੇ ਨਿਊ ਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਦੀ ਚੁਣੌਤੀ ਕੋਈ ਸੁਖਾਲ਼ੀ ਨਹੀਂ ਹੋਵੇਗੀ।

 

 

ਇਸ ਟੂਰਨਾਮੈਂਟ ਵਿੱਚ ‘ਪਲੈਨ ਬੀ’ ਕਮੀ ਦੇ ਬਾਵਜੂਦ ਵਿਰਾਟ ਕੋਹਲੀ ਦੀ ਟੀਮ ਆਪਣੀਆਂ ਘਾਟਾਂ ਨੂੰ ਲੁਕਾਉਣ ਵਿੱਚ ਸਫ਼ਲ ਰਹੀ ਹੈ ਪਰ ਹੁਣ ਆਖ਼ਰੀ ਦੋ ਮੈਚਾਂ ਵਿੱਚ ਜੇ ਕਿਤੇ ਕੋਈ ਨਿੱਕੀ ਜਿਹੀ ਵੀ ਕੋਤਾਹੀ ਹੋ ਗਈ, ਤਾਂ ਉਹ ਬਹੁਤ ਮਹਿੰਗੀ ਪੈ ਸਕਦੀ ਹੈ।

 

 

ਸੈਮੀ–ਫ਼ਾਈਨਲ ਵਿੱਚ ਰੋਹਿਤ ਬਨਾਮ ਲੋਕੀ ਫ਼ਰਗੂਸਨ, ਕੇਐੱਲ ਰਾਹੁਲ ਬਨਾਟ ਟ੍ਰੈਂਟ ਬੋਲਟ ਤੇ ਵਿਰਾਟ ਕੋਹਲੀ ਦਾ ਮੈਟ ਹੈਨਰੀ ਨਾਲ ਮੁਕਾਬਲਾ ਵੇਖਣਾ ਬਹੁਤ ਦਿਲਚਸਪ ਹੋਵੇਗਾ।

 

 

ਉੱਧਰ ‘ਸੰਕਟ–ਮੋਚਕ’ ਕੇਨ ਵਿਲੀਅਮਸਨ ਦੀ ਸਪਿੰਨਰਾਂ ਵਿਰੁੱਧ ਤਕਨੀਕ ਜਾਂ ਰੌਸ ਟੇਲਰ ਦਾ ਜਸਪ੍ਰੀਤ ਬੁਮਰਾਹ ਨੂੰ ਖੇਡਣ ਦਾ ਤਰੀਕਾ ਵੇਖਣਾ ਵੀ ਬਹੁਤ ਦਿਲਚਸਪ ਰਹੇਗਾ।

 

 

ਇਹ ਵੀ ਵੇਖਣਾ ਹੋਵੇਗਾ ਕਿ ਮਹੇਂਦਰ ਸਿੰਘ ਧੋਨੀ ਮੈਚ ਵਿੱਚ ਮਿਸ਼ੇਲ ਸੈਂਟਨੇਰ ਦੀ ਖੱਬੇ ਹੱਥ ਦੀ ਹੌਲੀ ਰਫ਼ਤਾਰ ਵਾਲੀ ਗੇਂਦਬਾਜ਼ੀ ਦਾ ਸਾਹਮਣਾ ਕਿਵੇਂ ਕਰਦੇ ਹਨ ਕਿਉਂਕਿ ਦੋਵਾਂ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਵਿੱਚ ਕਈ ਵਾਰ ਹੋ ਚੁੱਕਾ ਹੈ।

 

 

ਨਿਊ ਜ਼ੀਲੈਂਡ ਦੀ ਟੀਮ ਆਖ਼ਰੀ ਤਿੰਨ ਲੀਗ ਮੈਚ ਹਾਰ ਗਈ ਪਰ ਸ਼ੁਰੂਆਤੀ ਮੈਚਾਂ ਵਿੱਚ ਚੰਗੀ ਕਾਰਗੁਜ਼ਾਰੀ ਕਾਰਨ ਮਿਲੇ ਅੰਕਾਂ ਦੇ ਦਮ ਉੱਤੇ ਪਾਕਿਸਤਾਨ ਨੂੰ ਪਛਾੜ ਕੇ ਆਖ਼ਰੀ ਚਾਰ ਵਿੱਚ ਪੁੱਜੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Semi-Final between India and New Zealand today