ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਵਿਸ਼ਵ ਕੱਪ ਜਿੱਤਣ ਬਾਰੇ ਸਾਬਕਾ ਆਸਟ੍ਰੇਲੀਆਈ ਕ੍ਰਿਕੇਟਰ ਨੇ ਕਹੀ ਅਹਿਮ ਗੱਲ

ਆਸਟ੍ਰੇਲੀਆ ਦੇ ਸਾਬਕਾ ਟੈਸਟ ਬੱਲੇਬਾਜ਼ ਮਾਈਕਲ ਹਸੀ ਨੇ ਕਿਹਾ ਹੈ ਕਿ ਭਾਰਤੀ ਬੱਲਬਾਜ਼ੀ ਸਿਖ਼ਰ ਧਵਨ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਣ ਬਾਵਜੂਦ ਭਾਰਤ ਦੇ ਖਿਤਾਬ ਜਿੱਤਣ ਦੀ ਮੁਹਿੰਮ ਨੂੰ ਝਟਕਾ ਨਹੀਂ ਲਗੇਗਾ ਕਿਉਂਕਿ ਭਾਰਤ ਕੋਲ ਹਾਲੇ ਵੀ ਲੋੜੀਂਦੇ ਹੁਨਰਮੰਦ ਖਿਡਾਰੀ ਹਨ।

 

ਹਸੀ ਨੇ ਕਿਹਾ, ਮੈਂ ਮੰਨਦਾ ਹਾਂ ਕਿ ਭਾਰਤ ਲਈ ਵੱਡਾ ਝਟਕਾ ਹੈ ਪਰ ਮੈਂ ਇਹ ਨਹੀਂ ਮੰਨਦਾ ਕਿ ਧਵਨ ਦੇ ਜਾਣ ਨਾਲ ਭਾਰਤ ਦੇ ਵਿਸ਼ਵ ਕੱਪ ਖਿਤਾਬ ਜਿੱਤਣ ਦੀ ਮੁਹਿੰਮ ਨੂੰ ਝਟਕਾ ਲਗਾ ਹੈ। ਭਾਰਤੀ ਕ੍ਰਿਕਟ ਟੀਮ ਚ ਹਾਲੇ ਵੀ ਹੁਨਰਮੰਦ ਖਿਡਾਰੀ ਹਨ ਕਿ ਉਹ ਖਿਤਾਬ ਤਕ ਪਹੁੰਚ ਸਕਦੇ ਹਨ।

 

ਦੱਸ ਦੇਈਏ ਕਿ ਸ਼ਿਖਰ ਧਵਨ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ ਮੈਚ ਚ ਅੰਗੂਠੇ ਚ ਸੱਟ ਲੱਗ ਗਈ ਸੀ। ਜਿਸ ਕਾਰਨ ਧਵਨ ਪਾਕਿਸਤਾਨ ਖਿਲਾਫ ਮੈਚ ਨਹੀਂ ਖੇਡ ਸਕੇ ਸਨ। ਧਵਨ ਨੇ 5 ਜੂਨ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਗਏ ਮੈਚ ਵਿਚ ਸੈਂਕੜਾਂ ਠੋਕਿਆ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 shikhar dhawan s loss will not derail India s World Cup campaign feels michael hussy