ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਖ਼ਿਤਾਬ ਜਿੱਤਣ ਦਾ ਸੁਪਨਾ ਲੈ ਕੇ ਖੇਡੇਗੀ ਦੱਖਣੀ ਅਫ਼ਰੀਕੀ ਟੀਮ 

 

ਦੱਖਣੀ ਅਫ਼ਰੀਕਾ ਹਮੇਸ਼ਾ ਵਿਸ਼ਵ ਕੱਪ (ICC World Cup 2019) ਦੀਆਂ ਮਜ਼ਬੂਤ ਟੀਮਾਂ ਵਿੱਚ ਮੰਨੀ ਜਾਂਦੀ ਹੈ ਪਰ ਕਿਸਮਤ ਦੀ ਮਾਰੀ ਇਸ ਟੀਮ ਦਾ ਸਫ਼ਰ ਕਈ ਵਾਰ ਸੈਮੀਫਾਈਨਲ ਤੱਕ ਪਹੁੰਚ ਕੇ ਰੁਕ ਗਿਆ। ਆਈਸੀਸੀ ਟੂਰਨਾਮੈਂਟ ਦੇ ਵੱਡੇ ਮੈਚਾਂ ਵਿੱਚ ਖਿਲਰ ਜਾਣ ਕਾਰਨ ਇਸ ਟੀਮ ਉੱਤੇ ਚੋਕਰਸ ਦਾ ਠੱਪਾ ਲੱਗ ਚੁੱਕਾ ਹੈ।
 
ਫਾਫ ਡੁੁਪਲੇਸੀ ਦੀ ਕਮਾਨ ਵਿੱਚ ਟੀਮ ਇਸ ਠੱਪੇ ਨੂੰ ਹਟਾਉਣ ਅਤੇ ਪਹਿਲੀ ਵਾਰ ਖ਼ਿਤਾਬ ਜਿੱਤਣ ਦਾ ਸੁੁੁੁਪਨਾ ਪੂਰਾ ਕਰਨ ਦੇ ਇਰਾਦੇ ਨਾਲ ਉਤਰੇਗੀ। 

 

ਦੱਖਣ ਅਫ਼ਰੀਕਾ ਲਈ ਇਹ ਅੱਠਵਾਂ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਹੋਵੇਗਾ ਜਿਥੇ ਗੇਂਦਬਾਜ਼ੀ ਵਿੱਚ ਨੌਜਵਾਨ ਕਗਿਸੋ ਰਬਾਡਾ ਅਤੇ ਤਜਰਬੇਕਾਰ ਇਮਰਾਨ ਤਾਹਿਰ ਦੇ ਦਮ ਉੱਤੇ ਉਹ ਇਸ ਖੇਡ ਦੇ ਸਭ ਤੋਂ ਵੱਡੇ ਖ਼ਿਤਾਬ ਨੂੰ ਆਪਣੇ ਨਾਮ ਉੱਤੇ ਚੋਕਰਸ ਦੇ ਤਮਗ਼ੇ ਤੋਂ ਛੁਟਕਾਰਾ ਪਾਉਣਾ ਚਾਹੇਗੀ। 

 

ਦੱਖਣੀ ਅਫ਼ਰੀਕਾ ਟੀਮ ਉੱਤੇ ਚੋਕਰਸ ਦਾ ਤਮਗ਼ਾ 1999 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਮੁਕਾਬਲਾ ਹਾਰਨ ਤੋਂ ਬਾਅਦ ਹੀ ਲੱਗਾ। ਟੀਮ ਚਾਰ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪੁੱਜੀ ਹੈ ਪਰ ਖ਼ਿਤਾਬੀ ਮੁਕਾਬਲੇ ਵਿੱਚ ਇੱਕ ਵਾਰ ਵੀ ਥਾਂ ਨਹੀਂ ਬਣਾ ਸਕੀ। 

 

ਆਸਟ੍ਰੇਲੀਆ (Australia) ਅਤੇ ਦੱਖਣੀ ਅਫ਼ਰੀਕਾ (South Africa) ਦੋਵਾਂ ਪਾਸੇ ਖੇਡਣ ਵਾਲੇ ਕੈਪਲਰ ਵੈਸਲਸ (Kepler Wessels) ਨੇ ਕਿਹਾ ਕਿ ਦੱਖਣੀ ਅਫ਼ਰੀਕੀ ਟੀਮ ਜਦੋਂ ਤੱਕ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤ ਜਾਂਦੀ ਉਦੋਂ ਤੱਕ ਚੋਕਰਸ ਦਾ ਤਮਗ਼ਾ ਉਸ ਦਾ ਪਿੱਛਾ ਨਹੀਂ ਛੱਡੇਗਾ।  

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: icc world Cup 2019 South Africa Team Profile Bowlers fuel choker Proteas World Cup ambitions