ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਖੇਡ ਮੰਤਰੀ ਨੇ ਸੈਮੀਫਾਈਨਲ 'ਚ ਪਹੁੰਚਣ 'ਤੇ ਭਾਰਤੀ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਉੱਤੇ ਵਿਰਾਟ ਕੋਹਲੀ ਦੀ ਭਾਰਤੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਮੀਦ ਪ੍ਰਗਟਾਈ ਹੈ ਕਿ ਭਾਰਤੀ ਟੀਮ ਵਿਸ਼ਵ ਕੱਪ ਟਰਾਫੀ ਨਾਲ ਵਤਨ ਪਰਤੇਗੀ। 

ਖੇਡ ਮੰਤਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਕਾਰਜਕਾਰੀ ਪ੍ਰਧਾਨ ਸੀ. ਕੇ. ਖੰਨਾ ਨੂੰ ਭਾਰਤੀ ਟੀਮ ਲਈ ਆਪਣੀ ਸ਼ੁਭਕਾਮਨਾ ਪੱਤਰ ਸੌਂਪਿਆ।

 

ਖੰਨਾ ਨੇ ਆਪਣੇ ਆਨਰੇਰੀ ਸਲਾਹਕਾਰ ਕੁਣਾਲ ਗੁਪਤਾ ਨਾਲ ਵੀਰਵਾਰ ਸਵੇਰੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ। ਰਿਜਿਜੂ ਨੇ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਦੇ ਸਾਰੇ ਮੈਂਬਰਾਂ ਨਾਲ ਸਬੰਧਤ ਪੱਤਰ ਖੰਨਾ ਨੂੰ ਦਿੱਤਾ।

 

ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਸ਼ਾਨਦਾਰ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਪੂਰਾ ਦੇਸ਼ ਤੁਹਾਡੀ ਟੀਮ ਦੀ ਕਾਰਗੁਜ਼ਾਰੀ ਨਾਲ ਖੁਸ਼ ਹੈ। ਤੁਸੀਂ ਵਿਸ਼ਵ ਕੱਪ ਵਿੱਚ ਵਧੀਆ ਹੁਨਰ, ਟੀਮ ਦੀ ਏਕਤਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ। ਮੈਂ ਪੂਰੀ ਟੀਮ ਨੂੰ ਸੈਮੀਫਾਈਨਲ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਮੀਦ ਕਰਦਾ ਹਾਂ ਕਿ ਟੀਮ ਇੰਡੀਆ ਫਾਇਨਲ ਵਿੱਚ ਪਹੁੰਚੇਗੀ ਅਤੇ ਮੁੜ ਵਿਸ਼ਵ ਕੱਪ ਘਰ ਲੈ ਕੇ ਆਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc World Cup 2019 Sports Minister Kiren Rijiju congratulates Team India on reaching semifinals in world cup