ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ 8 ਵਿਕੇਟਾਂ ਨਾਲ ਹਰਾਇਆ

ICC World Cup 2019: ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ 8 ਵਿਕੇਟਾਂ ਨਾਲ ਹਰਾਇਆ

ਆਈਸੀਸੀ ਵਿਸ਼ਵ ਕੱਪ 2019 (ICC World Cup - 2019) ਦੇ 19ਵੇਂ ਮੈਚ ਵਿੱਚ ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ 8 ਵਿਕੇਟਾਂ ਨਾਲ ਹਰਾ ਦਿੱਤਾ।

 

 

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਵੈਸਟ ਇੰਡੀਜ਼ ਦੀ ਟੀਮ 44.4 ਓਵਰਾਂ ਵਿੱਚ ਸਿਰਫ਼ 212 ਦੇ ਸਕੋਰ ਉੱਤੇ ਹੀ ਆਊਟ ਹੋ ਗਈ।

 

 

ਜਵਾਬ ਵਿੱਚ ਇੰਗਲੈਂਡ ਨੇ ਜੋ ਰੂਟ ਦੀਆਂ ਨਾਟ–ਆਊਟ 100 ਦੌੜਾਂ ਦੀ ਪਾਰੀ ਦੇ ਦਮ ’ਤੇ ਸਿਰਫ਼ 33.1 ਓਵਰਾਂ ਵਿੱਚ 2 ਵਿਕੇਟਾਂ ਉੱਤੇ 213 ਦੌੜਾਂ ਬਣਾ ਕੇ ਮੈਚ ਆਪਣੇ ਨਾਂਅ ਕਰ ਲਿਆ। ਬੇਨ ਸਟੋਕਸ 10 ਦੌੜਾਂ ਬਣਾ ਕੇ ਨਾਟ–ਆਊਟ ਰਹੇ।

 

 

ਇੰਗਲੈਂਡ ਦੇ ਇਸ ਟੂਰਨਾਮੈਂਟ ਵਿੱਚ ਆਪਣੇ 4 ਮੈਚਾਂ ਵਿੱਚ ਇਹ ਤੀਜੀ ਜਿੱਤ ਹੈ। ਉਸ ਨੂੰ ਪਾਕਿਸਤਾਨ ਤੋਂ ਜ਼ਰੂਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

 

ਦੱਖਣੀ ਅਫ਼ਰੀਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਤੋਂ ਉਸ ਨੇ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਵੈਸਟ ਇੰਡੀਜ਼ ਦੇ ਚਾਰ ਮੈਚਾਂ ਵਿੱਚ ਉਸ ਦੀ ਇਹ ਦੂਜੀ ਹਾਰ ਹੈ।

 

 

ਵੈਸਟ ਇੰਡੀਜ਼ ਨੇ ਪਾਕਿਸਤਾਨ ਨੂੰ ਹਰਾਇਆ ਸੀ, ਆਸਟ੍ਰੇਲੀਆ ਵਿਰੁੱਧ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦ ਕਿ ਦੱਖਣੀ ਅਫ਼ਰੀਕਾ ਵਿਰੁੱਧ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 UK defeats West-Indies by 8 Wickets