ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਿਰਾਟ ਕੋਹਲੀ ਨੇ ਰਾਸ਼ਿਦ ਖ਼ਾਨ ਦੀ ਗੇਂਦਬਾਜ਼ੀ ਬਾਰੇ ਕਹੀ ਇਹ ਗੱਲ


ICC World Cup 2019: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਫ਼ਗ਼ਾਨਿਸਤਾਨ ਦੇ ਸਪਿਨਰ ਰਾਸ਼ਿਦ ਖ਼ਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਕ ਵਧੀਆ ਗੇਂਦਬਾਜ਼ ਹੈ ਜਿਸ ਨੂੰ ਖੇਡਣਾ ਸੌਖਾ ਨਹੀਂ ਹੈ।

 

ਕੋਹਲੀ ਨੇ ਇਹ ਵੀ ਕਿਹਾ ਕਿ ਉਹ ਇਸ ਰਹੱਸਮਈ ਸਪਿਨਰ ਵਿਰੁੱਧ ਖੇਡਣ ਲਈ ਤਿਆਰ ਹੈ। ਇੱਕ ਫੇਸਬੁਕ ਲਾਈਵ ਪ੍ਰੋਗਰਾਮ ਵਿੱਚ ਕੋਹਲੀ ਨਾਲ ਬਾਕੀ ਸਾਰੀਆਂ ਟੀਮਾਂ ਦੇ ਕਪਤਾਨ ਵੀ ਮੌਜੂਦ ਸਨ।

 

ਕੋਹਲੀ ਨੇ ਰਸ਼ੀਦ ਬਾਰੇ ਪੁੱਛੇ ਸਵਾਲ 'ਤੇ ਕਿਹਾ, "ਤਿੰਨ ਸਾਲ ਹੋ ਗਏ ਹਨ, ਮੈਂ ਕੌਮਾਂਤਰੀ ਪੱਧਰ 'ਤੇ ਉਸ ਨੂੰ ਨਹੀਂ ਖੇਡਿਆ। ਮੈਂ ਉਸ ਵਿਰੁੱਧ ਖੇਡਣਾ ਚਾਹੁੰਦਾ ਹਾਂ। ਉਹ ਸਭ ਤੋਂ ਚੰਗਾ ਗੇਂਦਬਾਜ਼ ਹੈ। ਉਸ ਦੀ ਤਾਕਤ ਉਸ ਦੀ ਤੇਜ਼ੀ ਹੈ। ਬੱਲੇਬਾਜ਼ ਜਦੋਂ ਤੱਕ ਸੋਚਦਾ ਹੈ ਉਦੋਂ ਤੱਕ ਗੇਂਦ ਬੱਲੇ ਉੱਤੇ ਆ ਜਾਂਦੀ ਹੈ। ਨਾਲ ਹੀ ਉਸ ਦੇ ਵੈਰੀਏਸ਼ਨ ਵੀ ਸ਼ਾਨਦਾਰ ਹਨ ਜਿਸ ਨੂੰ ਫੜਨਾ ਸੌਖਾ ਨਹੀਂ ਹੈ।

 

 

 

 

 

 

ਵਿਰਾਟ ਕੋਹਲੀ ਨੇ ਕਿਹਾ ਕਿ ਰਾਸ਼ਿਦ ਖ਼ਾਨ ਦੀਆਂ ਗੇਂਦਾਂ ਵਿੱਚ ਤੇਜ਼ ਗੇਂਜਬਾਜ਼ਾਂ ਵਰਗੀ ਕਲਾ ਹੈ ਅਤੇ ਇਹ ਹੀ ਉਸ ਨੂੰ ਖ਼ਤਰਨਾਕ ਬਣਾਉਂਦੀ ਹੈ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 Virat Kohli said Rashid khan is the best bowler but I am ready