ਇਤਿਹਾਸ ਨੂੰ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਹੀ 36 ਸਾਲ ਪਹਿਲਾਂ ਭਾਵ 25 ਜੂਨ 1983 ਨੂੰ ਭਾਰਤੀ ਕ੍ਰਿਕਟ ਵਿਚ ਨਵਾਂ ਇਤਿਹਾਸ ਰਚਿਆ ਗਿਆ ਸੀ। ਇਸ ਦਿਨ ਭਾਰਤੀ ਕ੍ਰਿਕਟ ਦਾ ਚੇਹਰਾ ਬਦਲ ਦਿੱਤਾ। ਇੰਗਲੈਂਡ ਵਿਚ ਖੇਡੇ ਗਏ 1983 ਦੇ ਇਸ ਵਿਸ਼ਵ ਕੱਪ ਵਿਚ ਜਦੋਂ ਭਾਰਤੀ ਟੀਮ ਰਵਾਨਾ ਹੋਈ ਤਾਂ ਉਸ ਨੂੰ ਅੰਡਰਡਾਗ ਮੰਨਿਆ ਗਿਆ। ਕਪਿਲ ਦੇਵ ਦੀ ਅਗਵਾਈ ਵਿਚ ਟੀਮ ਹੌਲੀ–ਹੌਲੀ ਅੱਗੇ ਵਧਦੀ ਰਹੀ। ਕਿਸੇ ਨੂੰ ਵੀ ਭਾਰਤੀ ਟੀਮ ਵੱਲੋਂ ਚੰਗਾ ਕਰਨ ਦੀ ਉਮੀਦ ਨਹੀਂ ਸੀ। ਇਹ ਗੱਲ ਸ਼ਾਇਦ ਟੀਮ ਦੇ ਹਿੱਤ ਵਿਚ ਸੀ।
ਰਫਤਾ–ਰਫਤਾ ਭਾਰਤੀ ਟੀਮ ਨੇ ਫਾਈਨਲ ਤੱਕ ਦਾ ਸਫਰ ਤੈਅ ਕਰ ਲਿਆ। ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਦੋ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਵੈਸਟਇੰਡੀਜ ਨਾਲ ਹੋਣ ਵਾਲਾ ਸੀ। ਵੈਸਟਇੰਡੀਜ 1975 ਅਤੇ 1979 ਦਾ ਵਿਸ਼ਵ ਕੱਪ ਜਿੱਤ ਚੁੱਕਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਤੀਜੀ ਵਾਰ ਵੀ ਉਨ੍ਹਾਂ ਦੀ ਜਿੱਤ ਪੱਕੀ ਹੈ। ਪ੍ਰੰਤੂ ਕਪਿਲ ਦੇਵ ਅਤੇ ਉਨ੍ਹਾਂ ਦੀ ਟੀਮ ਦੇ ਇਰਾਦੇ ਕੁਝ ਹੋਰ ਸਨ।
ਫਾਈਨਲ ਮੈਚ ਵਿਚ 183 ਦੌੜਾਂ ਉਤੇ ਆਉਣ ਹੋਣ ਦੇ ਬਾਵਜੂਦ ਭਾਰਤ ਦੇ ਦਿਗਜ਼ਾਂ ਨਾਲ ਸਜੀ ਵੈਸਟਇੰਡੀਜ ਦੀ ਟੀਮ ਨੂੰ ਲਾਰਡਜ ਵਿਚ 43 ਦੌੜਾਂ ਨਾਲ ਹਰਾਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਉਹ 25 ਜੂਨ ਦਾ ਹੀ ਦਿਨ ਸੀ। ਬੀਸੀਸੀਆਈ ਨੇ ਵਿਸ਼ਵ ਕੱਪ ਟਰਾਫੀ ਹੱਥ ਵਿਚ ਲਏ ਕਪਿਲ ਦੇਵ ਦੀ ਇਕ ਫੋਟੋ ਸਾਂਝੀ ਕੀਤੀ ਹੈ। ਇਸ ਦੀ ਕੈਪਸ਼ਨ ਵਿਚ ਲਿਖਿਆ ਕਿ – ਅੱਜ ਦੇ ਦਿਨ ਹੀ 1983 ਨੂੰ ਭਾਰਤ ਨੇ ਵਿਸ਼ਵ ਕੱਪ ਟਰਾਫੀ ਜਿੱਤੀ। ਭਾਰਤ ਦੀ ਫਾਈਨਲ ਵਿਚ ਪਲੇਇੰਗ ਇਲੈਵਨ ਵਿਚ ਸੁਨੀਲ ਗਾਵਸਕਰ, ਕ੍ਰਿਸਣਾਮਾਚਾਰੀ ਸ੍ਰੀਕਾਂਤ, ਯਸ਼ਪਾਲ ਸ਼ਰਮਾ, ਸੰਦੀਪ ਪਾਟਿਲ, ਕਪਿਲ ਦੇਵ, ਕਿਰਤੀ ਆਜ਼ਾਦ, ਰੋਜਰ ਬਿੰਨੀ, ਮਦਨ ਲਾਲ, ਸੈਯਦ ਕਿਰਮਾਨੀ ਅਤੇ ਬਲਵਿੰਦਰ ਸੰਧੂ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪਹਿਲਾਂ ਵਿਸ਼ਵ ਕੱਪ 1975 ਵਿਚ ਖੇਡਿਆ ਗਿਆ ਸੀ। ਵੇਸਟਇੰਡੀਜ਼ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕਿਆ ਸੀ, ਪ੍ਰੰਤੂ ਕਪਿਲ ਦੇਵ ਨੇ ਤੀਜੀ ਵਾਰ ਖਿਤਾਬ ਜਿੱਤਣ ਦਾ ਉਨ੍ਹਾਂ ਦਾ ਸੁਪਨਾ ਚੂਰ–ਚੂਰ ਕਰ ਦਿੱਤਾ। ਇਸਦੇ ਬਾਅਦ 28 ਸਾਲ ਬਾਅਦ ਮਹਿੰਦਰ ਸਿੰਘ ਧੌਨੀ ਨੇ 2011 ਵਿਚ ਦੁਬਾਰਾ ਭਾਰਤ ਨੂੰ ਵਿਸ਼ਵ ਕੱਪ ਜਿੱਤਾਇਆ ਸੀ।