ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup: ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕੇਟਾਂ ਨਾਲ ਹਰਾਇਆ

ICC World Cup: ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕੇਟਾਂ ਨਾਲ ਹਰਾਇਆ

ICC World Cup: ਆਈਸੀਸੀ ਵਿਸ਼ਵ ਕੱਪ ਦੇ ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 7 ਵਿਕੇਟਾਂ ਨਾਲ ਹਰਾ ਦਿੱਤਾ। ਨੌਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ’ਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਦੀ ਸਾਰੀ ਟੀਮ ਪਹਿਲਾਂ 105 ਦੌੜਾਂ ਬਣਾ ਕੇ ਆਊਟ ਹੋ ਗਈ ਸੀ ਤੇ ਫਿਰ ਵੈਸਟਇੰਡੀਜ਼ ਨੇ 15 ਓਵਰਾਂ ਤੋਂ ਵੀ ਪਹਿਲਾਂ ਹੀ ਤਿੰਨ ਵਿਕੇਟਾਂ ਗੁਆ ਕੇ ਆਪਣਾ ਟੀਚਾ ਹਾਸਲ ਕਰ ਲਿਆ।

 

 

ਓਸ਼ਾਨੇ ਥਾਮਸ ਨੇ ਚਾਰ ਵਿਕੇਟਾਂ ਲਈਆਂ ਤੇ ਕ੍ਰਿਸ ਗੇਲ ਨੇ 34 ਗੇਂਦਾਂ ਉੱਤੇ 50 ਦੌੜਾਂ ਦੀ ਪਾਰੀ ਖੇਡੀ। ਨਿਕੋਲਸ ਪੂਰਨ ਨੇ ਛੱਕੇ ਨਾਲ ਵੈਸਟ ਇੰਡੀਜ਼ ਨੂੰ ਸੱਤ ਵਿਕੇਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ।

 

 

ਨਿਕੋਲਸ ਪੂਰਨ 19 ਗੇਂਦਾਂ ਉੱਤੇ 34 ਦੌੜਾਂ ਬਣਾ ਕੇ ਨਾਟਆਊਟ ਪਰਤੇ। ਪਾਕਿਸਤਾਨ ਦੀ ਪੂਰੀ ਟੀਮ 21.4 ਓਵਰਾਂ ਵਿੱਚ 105 ਦੌੜਾਂ ਉੱਤੇ ਹੋ ਗਈ ਸੀ। ਇਸ ਤੋਂ ਪਹਿਲਾਂ ਜਦੋਂ ਜਿੱਤ ਹਾਲ਼ੇ ਥੋੜ੍ਹੀ ਦੂਰ ਸੀ, ਤਦ ਕ੍ਰਿਸ ਗੇਲ ਆਊਟ ਹੋ ਗਏ ਸਨ। ਮੁਹੰਮਦ ਆਮਿਰ ਦੀ ਗੇਂਦ ਉੱਤੇ ਸ਼ਾਦਾਬ ਨੂੰ ਕੈਚ ਦੇ ਦਿੱਤਾ।  ਗੇਲ ਨੇ 35 ਗੇਂਦਾਂ ਉੱਤੇ 50 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦਾ ਸਕੋਰ 3 ਵਿਕੇਟਾਂ ਉੱਤੇ 77 ਸੀ।

 

 

ਉਸ ਤੋਂ ਵੀ ਪਹਿਲਾਂ 10ਵੇਂ ਓਵਰ ਤੋਂ ਬਾਅਦ ਵੈਸਟਇੰਡੀਜ਼ ਦਾ ਸਕੋਰ 2 ਵਿਕੇਟਾਂ ਉੱਤੇ 71 ਸੀ। ਕ੍ਰਿਸ ਗੇਲ 49 ਤੇ ਨਿਕੋਲਸ ਪੂਰਨ 6 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਮੌਜੂਦ ਸਨ।

 

 

ਉਸ ਤੋਂ ਪਹਿਲਾਂ 6.2 ਓਵਰਾਂ ਵਿੱਚ ਮੁਹੰਮਦ ਆਮਿਰ ਦੀ ਗੇਂਦ ਉੱਤੇ ਡੇਰੇਨ ਬ੍ਰਾਵੋ ਚਾਰ ਗੇਂਦਾਂ ਉੱਤੇ ਬਿਨਾ ਖਾਤਾ ਖੋਲ੍ਹਿਆਂ ਬਾਬਰ ਆਜ਼ਮ ਨੂੰ ਸਲਿੱਪ ਵਿੱਚ ਕੈਚ ਦੇ ਬੈਠੇ। ਕ੍ਰਿਸ ਗੇਲ ਇੱਕ ਕਿਨਾਰੇ ਉੱਤੇ ਤੇਜ਼ੀ ਨਾਲ ਬੱਲੇਬਾਜ਼ੀ ਕਰ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup West Indies defeats Pakistan by 7 Wickets