ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ 2 ਓਵਰਾਂ 'ਚ ਹੀ ਜਿੱਤ ਗਿਆ ਨੇਪਾਲ, ਪੂਰਾ ਸਕੋਰਕਾਰਡ ਦੇਖੋ

ਸਿਰਫ 2 ਓਵਰਾਂ 'ਚ ਹੀ ਜਿੱਤ ਗਿਆ ਨੇਪਾਲ

ਆਈਸੀਸੀ ਵਿਸ਼ਵ ਟੀ -20 ਏਸ਼ੀਆ ਕੁਆਲੀਫਾਇਰ ਬੀ ਦੇ ਮੈਚ ਵਿੱਚ ਨੇਪਾਲ ਨੇ 10 ਵਿਕਟਾਂ ਨਾਲ ਚੀਨ ਨੂੰ ਹਰਾਇਆ। ਇਹ ਟੀ -20 ਮੈਚ ਸਿਰਫ 15 ਓਵਰਾਂ 'ਚ ਖ਼ਤਮ ਹੋ ਗਿਆ। ਨੇਪਾਲ ਨੇ ਚੀਨ ਨੂੰ 26 ਦੌੜਾਂ ਉੱਤੇ ਆਲ-ਆਊਟ ਕਰ ਦਿੱਤਾ. ਫਿਰ ਟੀਚਾ 1.5 ਓਵਰਾਂ 'ਚ ਬਿਨ੍ਹਾਂ ਵਿਕਟ ਗੁਆਏ ਹਾਸਲ ਕਰ ਲਿਆ।

 

109 ਗੇਂਦਾਂ ਬਾਕੀ ਰਹਿੰਦਿਆਂ ਨੇਪਾਲ ਨੇ ਇਹ ਸ਼ਾਨਦਾਰ ਜਿੱਤ ਦਰਜ ਕੀਤੀ। ਨੇਪਾਲ ਦੀ ਤਰਫੋਂ ਸੰਦੀਪ ਲੈਮੀਨੇਚਨੇ ਨੇ ਚਾਰ ਓਵਰਾਂ ਵਿੱਚ ਚਾਰ ਰਨ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਾਜਬੰਸੀ ਅਤੇ ਰੇਗਮੀ ਨੇ ਵੀ ਤਿੰਨ- ਤਿੰਨ ਵਿਕਟਾਂ ਲਈਆਂ ਜਦਕਿ ਇੱਕ ਚੀਨੀ ਖਿਡਾਰੀ ਰਨ ਆਊਟ ਹੋ ਕੇ ਪਵੇਲੀਅਨ ਪਰਤਿਆ। ਨੇਪਾਲ ਲਈ ਏਰੀ ਅਤੇ ਭੰਡਾਰੀ ਨੇ 1.5 ਓਵਰਾਂ ਵਿੱਚ ਟੀਚਾ ਪ੍ਰਾਪਤ ਕੀਤਾ। ਭੰਡਾਰੀ ਨੇ 8 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਜਦੋਂ ਕਿ ਏਰੀ ਨੇ ਤਿੰਨ ਗੇਂਦਾਂ' ਤੇ 4 ਦੌੜਾਂ ਬਣਾਈਆਂ।

 

ਮੈਚ ਦਾ ਸਕੋਰਕਾਰਡ ਦੇਖੋ:

 

China vs Nepal Scorecard
China vs Nepal Scorecard
China vs Nepal Scorecard

(ਸਕੋਰਕਾਰਡ ਨੂੰ ਆਈਸੀਸੀ ਦੀ ਅਧਿਕਾਰਤ ਸਾਈਟ ਤੋਂ ਲਿਆ ਗਿਆ ਹੈ ...)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World T20 Asia Region Qualifier B nepal vs china full scorecard is here