ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਜੇ ਟੋਕੀਓ ਉਲੰਪਿਕਸ ਰੱਦ ਹੋਈਆਂ, ਤਾਂ ਜਾਪਾਨ ਹੋ ਜਾਵੇਗਾ ਬਰਬਾਦ

ਕੋਰੋਨਾ ਵਾਇਰਸ ਕਾਰਨ ਜੇ ਟੋਕੀਓ ਉਲੰਪਿਕਸ ਰੱਦ ਹੋਈਆਂ, ਤਾਂ ਜਾਪਾਨ ਹੋ ਜਾਵੇਗਾ ਬਰਬਾਦ

ਚੀਨ ’ਚ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨੇ ਹੁਣ ਤੱਕ ਲਗਭਗ 3,000 ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਘਾਤਕ ਵਾਇਰਸ ਦੀ ਛੂਤ ਕਾਰਨ ਮਰਨ ਵਾਲਿਆਂ ਦਾ ਅੰਕੜਾ ਨਿੱਤ ਵਧਦਾ ਜਾ ਰਿਹਾ ਹੈ। ਇਸ ਬੀਮਾਰੀ ਦਾ ਵਾਇਰਸ ਹੁਣ ਚੀਨ ਤੋਂ ਨਿੱਕਲ ਕੇ ਅਮਰੀਕਾ, ਭਾਰਤ, ਜਾਪਾਨ, ਦੱਖਣੀ ਕੋਰੀਆ, ਉੱਤਰੀਆ ਕੋਰੀਆ ਸਮੇਤ 55 ਦੇਸ਼ਾਂ ਵਿੱਚ ਫੈਲ ਚੁੱਕਾ ਹੈ।

 

 

ਇਕੱਲੇ ਜਾਪਾਨ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 900 ਮਾਮਲੇ ਸਾਹਮਣੇ ਆ ਚੁੱਕੇ ਹਨ; ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਚੁੱਕੀ ਹੈ। ਜਾਪਾਨ ’ਚ ਕੋਰੋਨਾ ਵਾਇਰਸ ਕਾਰਨ ਕਾਫ਼ੀ ਕੁਝ ਦਾਅ ’ਤੇ ਲੱਗ ਗਿਆ ਹੈ।

 

 

ਜਾਪਾਨ ਨੂੰ ਸਾਲ 2013 ’ਚ ਗਰਮੀ ਦੀ ਰੁੱਤ ਦੀਆਂ ਉਲੰਪਿਕਸ ਦੀ ਮੇਜ਼ਬਾਨੀ ਸੌਂਪੀ ਗਈ ਸੀ। ਪਿਛਲੇ 7 ਸਾਲਾਂ ਵਿੱਚ ਜਾਪਾਨ ਇਸ ਦੀ ਤਿਆਰੀ ਉੱਤੇ 12 ਅਰਬ ਡਾਲਰ ਖ਼ਰਚ ਕਰ ਚੁੱਕਾ ਹੈ। ਇਹੋ ਕਾਰਨ ਹੈ ਕਿ ਉਸ ਨੂੰ ਆਪਣੀ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਲਈ ਹਰ ਹਾਲ ਵਿੱਚ ਉਲੰਪਿਕ ਖੇਡਾਂ ਕਰਵਾਉਦੀਆਂ ਹੋਣਗੀਆਂ।

 

 

ਪਿੱਛੇ ਜਿਹੇ IOC (ਇੰਟਰਨੈਸ਼ਨਲ ਉਲੰਪਿਕ ਕਮੇਟੀ) ਦੇ ਮੈਂਬਰ ਅਤੇ ਸਾਬਕਾ ਉਲੰਪਿਕ ਚੈਂਪੀਅਨ ਤੈਰਾਨ ਡਿਕ ਪਾਊਂਡ ਨੇ ਜਾਪਾਨ ’ਚ ਹੋਣ ਵਾਲੀਆਂ ਉਲੰਪਿਕ ਖੇਡਾਂ ਬਾਰੇ ਕਿਹਾ ਕਿ ਸਾਡੇ ਕੋਲ ਸਿਰਫ਼ ਤਿੰਨ ਮਹੀਨੇ ਬਾਕੀ ਹਨ; ਜਿਸ ਦੌਰਾਨ ਅਸੀਂ ਟੋਕੀਓ ਉਲੰਪਿਕ ਖੇਡਾਂ ਦੇ ਭਵਿੱਖ ਬਾਰੇ ਫ਼ੈਸਲਾ ਲੈਣਾ ਹੈ।

 

 

ਇਸ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਜਾਪਾਨ ’ਚ ਉਲੰਪਿਕ ਖੇਡਾਂ ਹੋਣਗੀਆਂ ਕਿ ਨਹੀਂ। ਜੇ ਅਜਿਹਾ ਹੋਇਆ ਇਹ 124 ਸਾਲਾਂ ਦੇ ਇਤਿਹਾਸ ਵਿੱਚ ਚੌਥਾ ਅਜਿਹਾ ਮੌਕਾ ਹੋਵੇਗਾ, ਜਦੋਂ ਉਲੰਪਿਕ ਰੱਦ ਹੋਣਗੀਆਂ। ਇਸ ਤੋਂ ਪਹਿਲਾਂ ਵਿਸ਼ਵ ਜੰਗ ਕਾਰਨ 1916, 1940 ਅਤੇ 1944 ’ਚ ਵੀ ਉਲੱਪਿਕ ਖੇਡਾਂ ਰੱਦ ਕਰਨੀਆਂ ਪਈਆਂ ਸਨ।

 

 

ਜਾਪਾਨ ਸਰਕਾਰ ਨੇ ਇਸੇ ਵਰ੍ਹੇ ਬਜਟ ਵਿੱਚ ਉਲੰਪਿਕ ਲਈ 102.7 ਟ੍ਰਿਲੀਅਨ ਯੇਨ ਰੱਖੇ ਹਨ। ਜਾਪਾਨ ਇਸ ਲਈ ਵੀ ਬੇਚੈਨ ਹੈ ਕਿ ਇਸ ਸੰਕਟ ਤੋਂ ਬਚਣ ਲਈ ਉਸ ਕੋਲ ਕੋਈ ਪਲੈਨ–ਬੀ ਮੌਜੂਦ ਨਹੀਂ ਹੈ।

 

 

ਜਾਪਾਨ ਦੇ ਨੈਸ਼ਨਲ ਬੈਂਕ ਕੋਲ ਵੀ ਦੇਸ਼ ਦੀ ਅਰਥ–ਵਿਵਸਥਾ ਬਚਾਉਣ ਲਈ ਬਹੁਤ ਘੱਟ ਪੈਸਾ ਹੈ। ਉਂਝ ਅਜਿਹੀ ਆਸ ਵੀ ਹੈ ਕਿ ਜਾਪਾਨ ਨੂੰ IOC ਤੋਂ ਕੁਝ ਮਦਦ ਮਿਲੇਗੀ। ਸਾਲ 2016 ਹੋਈਆਂ ਰੀਓ ਉਲੰਪਿਕ ਨੂੰ ਲਗਭਗ 80 ਕਰੋੜ ਡਾਲਰ ਦੇ ਬੀਮੇ ਲਈ 1 ਕਰੋੜ 30 ਲੱਖ ਡਾਲਰ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Tokyo Olympics cancelled due to Corona Virus Japan will be damaged