ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੁਲਾਈ ’ਚ ਹੋਈਆਂ ਟੋਕੀਓ ਉਲੰਪਿਕਸ ਖੇਡਾਂ, ਤਾਂ ਕੈਨੇਡਾ ਨਹੀਂ ਭੇਜੇਗਾ ਆਪਣੀ ਟੀਮ

ਜੁਲਾਈ ’ਚ ਹੋਈਆਂ ਟੋਕੀਓ ਉਲੰਪਿਕਸ ਖੇਡਾਂ, ਤਾਂ ਕੈਨੇਡਾ ਨਹੀਂ ਭੇਜੇਗਾ ਆਪਣੀ ਟੀਮ

ਕੈਨੇਡਾ ਦੇ ਉਲੰਪਿਕ ਅਧਿਕਾਰੀਆਂ ਨੇ ਟੋਕੀਓ ’ਚ ਹੋਣ ਵਾਲੀਆਂ ਉਲੰਪਿਕ ਖੇਡਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਛੂਤ ਦੇ ਖ਼ਤਰੇ ਨੂੰ ਵੇਖਦਿਆਂ ਉਨ੍ਹਾਂ ਦਾ ਦੇਸ਼ ਜੁਲਾਈ 2020 ’ਚ ਆਪਣੀ ਉਲੰਪਿਕ ਟੀਮ ਨਹੀਂ ਭੇਜ ਸਕੇਗਾ।

 

 

ਉਲੰਪਿਕ ਖੇਡਾਂ ਦੀ ਸ਼ੁਰੂਆਤ 24 ਜੁਲਾਈ ਨੂੰ ਹੋਣੀ ਹੈ ਪਰ ਕੋਰੋਨਾ ਵਾਇਰਸ ਦੀ ਛੂਤ ਦੇ ਖ਼ਤਰੇ ਨੂੰ ਵੇਖਦਿਆਂ ਇਹ ਖੇਡਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ।

 

 

ਇੰਝ, ਕੈਨੇਡਾ ਪਹਿਲਾ ਅਜਿਹਾ ਦੇਸ਼ ਹੋ ਗਿਆ ਹੈ, ਜਿਸ ਨੇ ਜੁਲਾਈ ’ਚ ਹੋਣ ’ਤੇ ਉਲੰਪਿਕ ਖੇਡਾਂ ’ਚੋਂ ਹਟਣ ਦੀ ਗੱਲ ਆਖੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਪਹਿਲਾਂ ਹੀ ਆਖ ਚੁੱਕੇ ਹਨ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਉਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।

 

 

ਇਸ ਤੋਂ ਪਹਿਲਾਂ ਜਾਪਾਨ ਉਲੰਪਿਕ ਖੇਡਾਂ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਸੀ। ਸ੍ਰੀ ਅਬੇ ਨੇ ਜਾਪਾਨ ਦੀ ਸੰਸਦ ’ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਹਾਲੇ ਵੀ ਉਲੰਪਿਕ ਖੇਡਾਂ ਸਫ਼ਲਤਾਪੂਰਬਕ ਕਰਵਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਪਰ ਜੇ ਇਹ ਔਖਾ ਹੁੰਦਾ ਹੈ, ਤਾਂ ਐਥਲੀਟਾਂ ਦੀ ਸੁਰੱਖਿਆ ਨੂੰ ਵੇਖਦਿਆਂ ਇਹ ਖੇਡਾਂ ਮੁਲਤਵੀ ਕਰਨ ਦਾ ਫ਼ੈਸਲਾ ਲੈਣਾ ਹੀ ਹੋਵੇਗਾ।

 

 

ਉਲੰਪਿਕ ਖੇਡਾਂ ਦੀ ਸ਼ੁਰੂਆਤ 24 ਜੁਲਾਈ ਨੂੰ ਹੋਣੀ ਹੈ, ਜਦ ਕਿ ਦੁਨੀਆ ਭਰ ਦੇ ਸਾਰੇ ਹੀ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਛੂਤ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅਜਿਹੇ ਹਾਲਾਤ ’ਚ ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਨੇ ਪਹਿਲਾ ਵਾਰ ਕਿਹਾ ਹੈ ਕਿ ਇਹ ਖੇਡਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ।

 

 

ਇਸ ਦੌਰਾਨ ਇੰਟਰਨੈਸ਼ਨਲ ਉਲੰਪਿਕ ਕਮੇਟੀ (IOC) ਨੇ ਵੀ ਉਲੰਪਿਕ ਖੇਡਾਂ ਨੂੰ ਲੈ ਕੇ ਕਿਹਾ ਹੈ ਕਿ ਅਜਿਹੇ ਹਾਲਾਤ ’ਚ ਉਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।

 

 

ਜਾਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਨੇ ਕਿਹਾ ਕਿ ਉਲੰਪਿਕ ਖੇਡਾਂ ਨੂੰ ਰੱਦ ਕਰਨਾ ਕੋਈ ਰਾਹ ਜਾਂ ਵਿਕਲਪ ਨਹੀਂ ਹੈ। ਉੱਧਰ IOC ਦੇ ਮੁਖੀ ਥਾਮਸ ਬੈਚ ਨੇ ਉਲੰਪਿਕ ਖੇਡਾਂ ਦੇ ਰੱਦ ਹੋਣ ਬਾਰੇ ਕਿਹਾ ਸੀ ਕਿ ਇਸ ਨਾਲ ਸਮੱਸਿਆ ਦਾ ਕੋਈ ਹੱਲ ਨਹੀਂ ਨਿੱਕਲੇਗਾ ਤੇ ਇਸ ਨਾਲ ਕਿਸੇ ਨੂੰ ਕੋਈ ਮਦਦ ਵੀ ਨਹੀਂ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If Tokyo Olympics takes place in July Canada shall not send its team