ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ‘ਚ ਔਰਤਾਂ ਨੂੰ ਸਨਮਾਨ ਦੇਣ ਦੀ ਸਿਰਫ ਗੱਲ ਹੁੰਦੀ ਹੈ : ਪੀ ਵੀ ਸਿੰਧੂ

ਪੀ ਵੀ ਸਿੰਧੂ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਭਾਰਤ 'ਚ ਔਰਤਾਂ ਦੇ ਸਨਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਲੋਕ ਬੋਲਦੇ ਹਨ ਕਿ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਪਰ ਅਜਿਹਾ ਬਹੁਤ ਘੱਟ ਲੋਕ ਕਰਦੇ ਹਨ।  ਸਿਰਫ ਇਹ ਹੀ ਨਹੀਂ, ਸਿੰਧੂ ਨੇ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿਚ ਔਰਤਾਂ ਦੇ ਸਨਮਾਨ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਹਨ।

 

ਉਨ੍ਹਾਂ ਕਿਹਾ  ਕਿ ਜਦੋਂ ਮੈਂ ਭਾਰਤ ਤੋਂ ਬਾਹਰ ਜਾਂਦੀ ਹਾਂ, ਤਾਂ ਉਥੇ ਮੈਂ ਔਰਤਾਂ ਦਾ ਬਹੁਤ ਸਨਮਾਨ ਹੁੰਦਾ ਵੇਖਦੀ ਹਾਂ, ਮੈਨੂੰ ਖੁਸ਼ੀ ਹੇ ਕਿ  ਬਾਹਰ ਦੇ ਦੇਸ਼ਾਂ 'ਚ ਮਹਿਲਾਵਾਂ ਦਾ ਸਨਮਾਨ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਲੋਕ ਕਹਿੰਦੇ ਹਨ ਕਿ ਔਰਤਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ, ਪਰ ਬਹੁਤ ਘੱਟ ਲੋਕ ਹਨ ਜੋ ਅਸਲ ਵਿੱਚ ਕਰਦੇ ਹਨ।

 

 

ਸਿੰਧੂ ਨੇ ਭਾਰਤ ਵਿਚ ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ  ਔਰਤਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਤੇ ਆਪਣੇ ਆਪ 'ਤੇ ਭਰੋਸਾ ਰੱਖਣਾ ਚਾਹੀਦਾ।  ਉਨ੍ਹਾਂ ਨੂੰ ਖੁੱਲ੍ਹੇ ਕੇ ਆਪਣੇ 'ਤੇ ਹੋ ਰਹੇ ਅੱਤਿਆਚਾਰ ਬਾਰੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਸ਼ਰਮ ਕਰਨ ਵਾਲੀ ਕੋਈ ਗੱਲ ਨਹੀਂ ਹੈ, ਸਗੋਂ ਸਾਨੂੰ ਇਸ ਗੱਲ ਤੇ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਕਿੰਨੇ ਤਾਕਤਵਰ ਹਾਂ ਅਤੇ ਇਸਦੇ ਵਿਰੁੱਧ ਅਵਾਜ਼ ਚੁੱਕ ਰਹੇ ਹਾਂ।

 

ਸਿੰਧੂ ਦੇ ਇਸ ਬਿਆਨ ਨੂੰ ਲੈ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:in india people say we should respect women but those who actually practice this are very rare says pv sindhu