ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvAFG: ਭੁਵਨੇਸ਼ਵਰ ਕੁਮਾਰ ਦੀ ਗ਼ੈਰ-ਮੌਜੂਦਗੀ 'ਚ ਇੰਝ ਹੋ ਸਕਦੈ ਭਾਰਤ ਦਾ ਪਲੇਇੰਗ XI

Ind vs Afg ICC World Cup 2019 India vs Afghanistan: ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਮੈਚ ਸ਼ਨੀਵਾਰ (22 ਜੂਨ) ਨੂੰ ਸਾਊਥੈਮਪਟਨ ਵਿੱਚ ਖੇਡਿਆ ਜਾਣਾ ਹੈ। ਇਸ ਮੈਚ 'ਚ ਟੀਮ ਇੰਡੀਆ ਦੇ ਪਲੇਇੰਗ ਇਲੈਵਨ ਵਿੱਚ ਕੁਝ ਬਦਲਾਅ ਹੋ ਸਕਦੇ ਹਨ। 

 

ਪਾਕਿਸਤਾਨ ਵਿਰੁਧ ਮੈਚ ਦੌਰਾਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਜ਼ਖ਼ਮੀ ਹੋ ਗਏ ਸਨ। ਜਿਹੇ ਵਿੱਚ ਉਨ੍ਹਾਂ ਦੀ ਥਾਂ ਮੁਹੰਮਦ ਸ਼ਮੀ ਦਾ ਪਲੇਇੰਗ ਇਲੈਵਨ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ। ਪ੍ਰੈਕਟਿਸ ਸੈਸ਼ਨ ਦੌਰਾਨ, ਸ਼ਮੀ ਅਤੇ ਬੁਮਰਾਹ  ਇੱਕਠੇ ਗੇਂਦਬਾਜ਼ੀ ਕਰਦੇ ਨਜ਼ਰ ਆ ਚੁੱਕੇ ਹਨ।  


ਉਥੇ, ਨੰਬਰ 4 ਉੱਤੇ ਟੀਮ ਇੰਡੀਆ ਵਿਜੇ ਸ਼ੰਕਰ ਦੀ ਬਜਾਏ ਰਿਸ਼ੀਭ ਪੰਤ ਨੂੰ ਪਰਖ ਸਕਦੀ ਹੈ। ਵਿਜੇ ਸ਼ੰਕਰ ਨੇ ਪਾਕਿਸਤਾਨ ਵਿਰੁੱਧ ਡੈਬਿਊ ਕੀਤਾ ਸੀ। ਸ਼ੰਕਰ ਨੇ 15 ਗੇਂਦਾਂ 'ਤੇ ਨਾਬਾਦ 15 ਦੌੜਾਂ ਬਣਾਈਆਂ ਸਨ ਅਤੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ ਸਨ।  ਇਸ ਪ੍ਰਦਰਸ਼ਨ ਤੋਂ ਬਾਵਜੂਦ, ਟੀਮ ਪ੍ਰਬੰਧਨ ਰਿਸ਼ੀਭ ਪੰਤ ਨੂੰ ਇਕ ਮੌਕਾ ਦੇ ਸਕਦਾ ਹੈ। ਪੰਤ ਨੂੰ ਸ਼ਿਖਰ ਧਵਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।


ਸ਼ਿਖਰ ਧਵਨ ਆਸਟ੍ਰੇਲੀਆ ਵਿਰੁੱਧ ਮੈਚ ਦੌਰਾਨ ਹੱਥ ਦੇ ਅੰਗੂਠੇ ਨੂੰ ਸੱਟ ਲਗਾ ਬੈਠੇ ਸਨ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਅੰਗੂਠੇ ਵਿੱਚ ਫਰੈਕਚਰ ਹੋ ਗਿਆ ਹੈ ਅਤੇ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ। ਉਮੀਦ ਕੀਤੀ ਜਾਂਦੀ ਸੀ ਕਿ ਧਵਨ ਇੰਗਲੈਂਡ ਵਿਰੁੱਧ ਮੈਚ (30 ਜੂਨ) ਤੋਂ ਪਹਿਲਾਂ ਵਾਪਸੀ ਕਰ ਲੈਣਗੇ। ਭੁਵੀ ਨੂੰ ਸੱਟ ਲਈ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਬਾਅਦ ਕਿਹਾ ਸੀ ਕਿ ਉਹ ਦੋ ਮੈਚ ਨਹੀਂ ਖੇਡ ਸਕਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ind vs afg icc world cup 2019 india vs afghanistan bhuvneshwar kumar will not be able to play here is expected playing xi for team india