ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਭਾਰਤ-ਨਿਊ ਜ਼ੀਲੈਂਡ ਮੈਚ: ਭਾਰਤ ਨੂੰ ਮਿਲ ਸਕਦੈ 46 ਓਵਰਾਂ 'ਚ 237 ਦੌੜਾਂ ਦਾ ਟੀਚਾ

ਆਈਸੀਸੀ ਵਿਸ਼ਵ ਕੱਪ 2019 ਦਾ ਪਹਿਲਾ ਸੈਮੀ–ਫ਼ਾਈਨਲ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਮਾਨਚੈਸਟਰ ਦੇ ਓਲਡ ਟ੍ਰੈਫ਼ਰਡ ਵਿਖੇ ਖੇਡਿਆ ਜਾ ਰਿਹਾ ਹੈ। ਨਿਊ ਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਨਿਊ ਜ਼ੀਲੈਂਡ ਨੇ ਬੱਲੇਬਾਜ਼ੀ ਕਰਦਿਆਂ 46.1 ਓਵਰਾਂ ਵਿੱਚ 211 ਦੌੜਾਂ 5 ਵਿਕਟਾਂ ਉੱਤੇ ਬਣਾ ਲਈਆਂ ਹਨ। ਮੀਂਹ ਕਾਰਨ ਨਿਊ ਜ਼ੀਲੈਂਡ ਆਪਣੀ ਪਾਰੀ ਪੂਰੀ ਨਹੀਂ ਕਰ ਸਕਿਆ ਤਾਂ ਭਾਰਤ ਨੂੰ 46 ਓਵਰਾਂ ਵਿੱਚ 237 ਦੌੜਾਂ ਬਣਾਉਣੀਆਂ ਹੋਣਗੀਆਂ।

 

ਟੀਮ ਇੰਡੀਆ ਦੇ ਪਲੇਇੰਗ–ਇਲੈਵਨ ਵਿੱਚ ਸਿਰਫ਼ ਇੱਕ ਤਬਦੀਲੀ ਕੀਤੀ ਗਈ ਹੈ। ਯੁਜਵੇਂਦਰ ਚਹਿਲ ਦੀ ਵਾਪਸੀ ਹੋਈ ਹੈ ਤੇ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ ਵਿਖੇ ਜਗ੍ਹਾ ਨਹੀਂ ਮਿਲੀ। ਨਿਊ ਜ਼ੀਲੈਂਡ ਦੇ ਪਲੇਇੰਗ ਇਲੈਵਨ ਵਿੱਚ ਟਿਮ ਸਾਊਦੀ ਦੀ ਥਾਂ ਲਾੱਕੀ ਫ਼ਰਗੂਸਨ ਵਾਪਸ ਆਏ ਹਨ।

 

ਭਾਰਤ ਦੀ ਟੀਮ

ਰੋਹਿਤ ਸ਼ਰਮਾ, ਕੇਐੱਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਮਹੇਂਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ।

 

ਨਿਊ ਜ਼ੀਲੈਂਡ ਦੀ ਟੀਮ

ਮਾਰਟਿਨ ਗਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾੱਮ ਲਾਥਮ, ਜੇਮਸ ਨੀਸ਼ਾਮ, ਕੌਲਿਨ ਡੀ ਗ੍ਰੈਂਡਹੋਮ, ਮਿਸ਼ੇਲ ਸੈਂਟਨਰ, ਲਾੱਕੀ ਫ਼ਰਗੂਸਨ, ਮੈਟ ਹੈਨਰੀ, ਟ੍ਰੈਂਟ ਬੋਲਟ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ind vs NZ Live score and updates Rain has stopped play in Manchester after New Zealand reached 211/5