ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਸਾਲ ਦੇਸ਼ ਲਈ ਖੇਡਣ ਦੇ ਬਾਵਜੂਦ ਦੇਣੀ ਪੈ ਰਹੀ ਹੈ ਸਫ਼ਾਈ : ਸ਼ੋਇਬ ਮਲਿਕ

ਆਈਸੀਸੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 16 ਜੂਨ (ਐਤਵਾਰ) ਨੂੰ  ਖੇਡਿਆ ਗਿਆ ਸੀ। ਤਿੰਨ ਦਿਨ ਬਾਅਦ ਵੀ ਇਹ ਮੈਚ ਚਰਚਾ ਵਿੱਚ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਵੀ। 

 

ਮੈਚ ਤੋਂ ਇਕ ਦਿਨ ਬਾਅਦ ਕੁਝ ਤਸਵੀਰਾਂ ਅਤੇ ਵਿਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ ਵਿਚ ਸ਼ੋਇਬ ਮਲਿਕ, ਸਾਨੀਆ ਮਿਰਜ਼ਾ, ਇਮਾਦ ਵਸੀਮ ਦੇਰ ਰਾਤ ਪਾਰਟੀ ਕਰਦੇ ਨਜ਼ਰ ਆਏ ਸਨ।  

 

ਇਨ੍ਹਾਂ ਤਸਵੀਰਾਂ ਅਤੇ ਵੀਡਿਓਜ਼ ਲਈ ਕਿਹਾ ਗਿਆ ਹੈ ਕਿ ਇਹ ਭਾਰਤ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ ਦੇਰ ਰਾਤ ਦੇਰ ਦੀਆਂ ਵੀਡੀਓਜ਼ ਹਨ। ਇਸ ਨੂੰ ਲੈ ਕੇ ਕਾਫੀ ਬਵਾਲ ਮਚਿਆ ਹੈ। ਆਖ਼ਰਕਾਰ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਸ਼ੋਇਬ ਦੋਵਾਂ ਨੂੰ ਇਸ ਉੱਤੇ ਸਫ਼ਾਈ ਦੇਣੀ ਪਈ।

 

ਪੀਸੀਬੀ ਨੇ ਸਾਫ਼ ਕਿਹਾ ਹੈ ਕਿ ਖਿਡਾਰੀਆਂ ਨੇ ਕੋਈ ਨਿਯਮ ਨਹੀਂ ਤੋੜੇ ਅਤੇ ਜੋ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਏ ਹਨ ਉਹ ਮੈਚ ਤੋਂ ਦੋ ਦਿਨ ਪਹਿਲਾਂ ਦੀਆਂ ਹਨ, ਨਾ ਕਿ ਮੈਚ ਤੋਂ ਇਕ ਰਾਤ ਪਹਿਲਾਂ ਦੀਆਂ। ਸ਼ੋਇਬ ਮਲਿਕ ਇਨ੍ਹਾਂ ਦੋਸ਼ਾਂ ਤੋਂ ਬਹੁਤ ਦੁਖੀ ਨਜ਼ਰ ਆਏ।
 

ਸ਼ੋਇਬ ਨੇ ਟਵਿੱਟਰ 'ਤੇ ਲਿਖਿਆ ਕਿ 'ਕਦੋਂ ਪਾਕਿਸਤਾਨੀ ਮੀਡੀਆ ਆਪਣੀ ਭਰੋਸੇਯੋਗਤਾ ਲਈ ਜਵਾਬਦੇਹ ਹੋਵੇਗਾ? ਆਪਣੇ ਦੇਸ਼ ਲਈ 20 ਤੋਂ ਜ਼ਿਆਦਾ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੋਂ ਬਾਅਦ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਫ਼ਾਈ ਦੇਣਾ ਕਾਫੀ ਦੁਖਦਾਈ ਹੈ। ਜੋ ਵਿਡੀਓਜ਼ ਵਾਇਰਲ ਹੋਏ ਹਨ ਉਹ 13 ਜੂਨ ਦੇ ਹਨ ਨਾ ਕਿ 15 ਜੂਨ ਦੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IND vs PAK Shoaib Malik on dinner party with Sania Mirza and other team-mates