ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs SA: ਕੋਰੋਨਾ ਵਾਇਰਸ ਕਾਰਨ ਗੇਂਦ ਨੂੰ ਚਮਕਾਉਣਾ ਮੁਸ਼ਕਲ: ਭੁਵਨੇਸ਼ਵਰ ਕੁਮਾਰ

ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸੰਕੇਤ ਦਿੱਤਾ ਹੈ ਕਿ ਉਸ ਨੇ ਘਾਤਕ ਨੋਵੇਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਮੱਦੇਨਜ਼ਰ ਵੀਰਵਾਰ (12 ਮਾਰਚ) ਨੂੰ ਧਰਮਸ਼ਾਲਾ ਵਿਖੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਵਨਡੇ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਚਿੱਟੀ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ ਸੀਮਤ ਕਰ ਸਕਦੇ ਹਨ। ਭੁਵਨੇਸ਼ਵਰ ਨੇ ਹਾਲਾਂਕਿ ਕਿਹਾ ਕਿ ਟੀਮ ਦੇ ਡਾਕਟਰ ਇਸ ਬਾਰੇ ਬੁੱਧਵਾਰ ਨੂੰ ਮੀਟਿੰਗ ਦੌਰਾਨ ਫ਼ੈਸਲਾ ਲੈਣਗੇ।

 

 

 

ਸਪੋਰਟਸ ਹਰਨੀਆ ਤੋਂ ਉਬਰਨ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੇ ਭੁਵਨੇਸ਼ਵਰ ਨੇ ਇਥੇ ਪਹੁੰਚਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਕਿਹਾ ਕਿ  ਅਸੀਂ ਇਸ ਬਾਰੇ (ਲਾਰ ਦਾ ਇਸਤੇਮਾਲ ਨਹੀਂ ਕਰ ਰਹੇ) ਵਿੱਚ  ਸੋਚਿਆ ਪਰ ਮੈਂ ਅਜੇ ਇਹ ਨਹੀਂ ਕਹਿ ਸਕਦਾ ਕਿ ਅਸੀਂ ਲਾਰ ਦਾ ਇਸਤੇਮਾਲ ਨਹੀਂ ਕਰਾਂਗੇ ਕਿਉਂਕ ਜੇ ਅਸੀਂ ਲਾਰ ਦਾ ਇਸਤੇਮਾਲ ਨਹੀਂ ਕਰਾਂਗੇ ਤਾਂ ਫਿਰ ਗੇਂਦ ਨੂੰ ਚਮਕਾਵਾਂਗੇ ਕਿਵੇ। ਜਿਹਾ ਨਹੀਂ ਕਰਨ ਉੱਤੇ ਸਾਡੇ ਵਿਰੁਧ ਦੌੜਾਂ ਬਣਨਗੀਆਂ ਅਤੇ ਤੁਸੀਂ ਕਹਿਗੋ ਕਿ ਅਸੀਂ ਚੰਗੀ ਗੇਂਦਬਾਜ਼ੀ ਨਹੀਂ ਕਰ ਰਹੇ।


ਉਨ੍ਹਾਂ ਕਿਹਾ ਕਿ ਪਰ ਇਹ ਇਕ ਜਾਇਜ਼ ਮੁੱਦਾ ਹੈ ਅਤੇ ਆਓ ਦੇਖੀਏ ਕਿ ਅੱਜ ਟੀਮ ਦੀ ਬੈਠਕ ਵਿੱਚ ਕੀ ਹੁੰਦਾ ਹੈ ਅਤੇ ਸਾਨੂੰ ਜੋ ਨਿਰਦੇਸ਼ ਮਿਲਣਗੇ ਜਾਂ ਜੋ ਵੀ ਸਰਵੋਤਮ ਵਿਕਲਪ ਹੋਵੇਗਾ, ਅਸੀਂ ਉਹ ਕਰਾਂਗੇ। ਭਾਰਤ ਵਿੱਚ ਕੋਰੋਨਾ ਵਾਇਰਸ ਦੇ 40 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਇਨਫੈਕਸ਼ਨ (ਲਾਗ) ਦੇ ਵੱਧ ਰਹੇ ਖ਼ਤਰੇ ਵਿਚਕਾਰ, ਭੁਵਨੇਸ਼ਵਰ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਹਰ ਸੰਭਵ ਸਾਵਧਾਨੀਆਂ ਵਰਤ ਰਹੇ ਹਨ।

 

ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਆਉਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਭਿਆਨਕ ਬਿਮਾਰੀ ਤੋਂ ਪ੍ਰਭਾਵਿਤ ਹੋਵੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਤੁਸੀਂ ਇਸ ਵੇਲੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਭਾਰਤ ਦੀ ਗੰਭੀਰ ਸਥਿਤੀ ਬਣ ਰਹੀ ਹੈ ਪਰ ਅਸੀਂ ਹਰ ਸੰਭਵ ਸਾਵਧਾਨੀ ਵਾਲੇ ਕਦਮ ਚੁੱਕ ਰਹੇ ਹਾਂ। ਡਾਕਟਰਾਂ ਦੀ ਟੀਮ ਸਾਡੇ ਨਾਲ ਹੈ ਅਤੇ ਉਹ ਸਾਨੂੰ ਨਿਰਦੇਸ਼ ਦੇ ਰਿਹਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਇਸ ਲਈ ਅਸੀਂ ਆਸ ਕਰਦੇ ਹਾਂ ਕਿ ਇਹ ਨਹੀਂ ਫੈਲੇਗਾ।

....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IND vs SA Coronavirus impact India might limit usage of saliva for shining ball says Bhuvneshwar Kumar India vs South Africa Dharamshala ODI