ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs SL, 3rd T20: ਭਾਰਤ ਨੇ ਸ਼੍ਰੀਲੰਕਾ ਸਾਹਮਣੇ ਰਖਿਆ 202 ਦੌੜਾਂ ਦਾ ਟੀਚਾ

ਟੀ -20 ਸੀਰੀਜ਼ ਦਾ ਤੀਜਾ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੈਚ ਵਿੱਚ ਸ਼੍ਰੀਲੰਕਾ ਟੀਮ ਦੇ ਕਪਤਾਨ ਲਸਿਥ ਮਲਿੰਗਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਦੂਸਰੇ ਮੈਚ ਵਿੱਚ ਸੱਤ ਵਿਕਟਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ, ਜਦੋਂ ਕਿ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ।

ਆਖ਼ਰੀ ਟੀ20 ਮੁਕਾਬਲੇ ਚ ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ ਜਿੱਤ ਲਈ 202 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਵੱਲੋਂ ਕੇ ਐਲ ਰਾਹੁਲ ਨੇ ਸਭ ਤੋਂ ਜਿਆਦਾ 54 ਦੌੜਾਂ ਦਾ ਯੋਗਦਾਨ ਦਿੱਤਾ। 

 

ਇਸ ਮੈਚ ਨੂੰ ਜਿੱਤ ਮੇਜ਼ਬਾਨ ਆਪਣੀ ਸਾਲ ਦੀ ਪਹਿਲੀ ਸੀਰੀਜ਼ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਜਦਕਿ ਸ਼੍ਰੀਲੰਕਾ ਬਰਾਬਰੀ ਦੀ ਇੱਛਾ ਨਾਲ ਮੈਦਾਨ 'ਤੇ ਉਤਰੇਗੀ। ਦੂਜੇ ਮੈਚ ਵਿੱਚ ਜਿੱਥੇ ਭਾਰਤ ਲਈ ਸਭ ਕੁਝ ਚੰਗਾ ਸੀ, ਉਥੇ ਸ਼੍ਰੀਲੰਕਾ ਨੂੰ ਹਰ ਵਿਭਾਗ ਵਿੱਚ ਮੁਸ਼ਕਲਾਂ ਪੇਸ਼ ਆਈਆਂ।

 

ਦੋਵੇਂ ਟੀਮਾਂ ਇਸ ਪ੍ਰਕਾਰ ਹਨ:

ਭਾਰਤ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਅਤੇ ਵਾਸ਼ਿੰਗਟਨ ਸੁੰਦਰ।

 

ਸ਼੍ਰੀਲੰਕਾ: ਦਨੁਸ਼ਕਾ ਗੁਣਾਤਿਲਾਕਾ, ਅਵਿਸ਼ਕਾ ਫਰਨਾਂਡੋ, ਓਸ਼ਾਡਾ ਫਰਨਾਂਡੋ, ਭਾਨੂਕਾ ਰਾਜਪਕਸ਼ਾ, ਕੁਸਲ ਪਰੇਰਾ (ਵਿਕਟਕੀਪਰ), ਐਂਜਲੋ ਮੈਥਿਊਜ਼, ਦਾਸੁਨ ਸ਼ਨਾਕਾ, ਇਸਰੂ ਉਡਾਨਾ, ਵਨੀਡੂ ਹਸਰੰਗਾ, ਲਸਿਥ ਮਲਿੰਗਾ (ਕਪਤਾਨ), ਲਹਿਰੂ ਕੁਮਾਰਾ, ਧਨੰਜੈ ਡਿ ਸਿਲਵਾ, ਨਿਰੋਸ਼ਨ ਡਿਕਵੇਲਾ, ਕੁਸਲ ਮੇਂਡਿਸ, ਕਸੁਨ ਰਜਿਥਾ, ਲਕਸ਼ਨ ਸੰਦਾਕਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ind vs sl 3rd t20i live cricket score india vs srilanka full cricket scorecard live updates and live online commentary