ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ ਆਪਣੇ ਆਖਿਰੀ ਲੀਗ ਮੁਕਾਬਲੇ ਵਿਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਲੀਡਸ ਦੇ ਹੇਡਿੰਗਲੇ ਮੈਦਾਨ ਵਿਚ ਖੇਡੇ ਗਏ ਇਸ ਮੈਚ ਵਿਚ ਸ੍ਰੀਲੰਕਾ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿਚ 7 ਵਿਕਟਾਂ ਉਤੇ 264 ਦੌੜਾਂ ਬਣਾਈਆਂ।  ਜਵਾਬ ਵਿਚ ਭਾਰਤ ਨੇ 43.3 ਓਵਰਾਂ ਵਿਚ 3 ਵਿਕਟਾਂ ਗੁਆਕੇ ਟੀਚਾ ਹਾਸਲ ਕਰ ਲਿਆ। ਕਪਤਾਨ ਵਿਰਾਟ ਕੋਹਲੀ 34 ਅਤੇ ਹਾਰਦਿਕ ਪਾਂਡੇ 7 ਦੌੜਾ ਬਣਾਕੇ ਨਾਬਾਦ ਵਾਪਸ ਆਏ।

 

ਭਾਰਤ ਦੀ ਜਿੱਤ ਦੀ ਨੀਂਹ ਰੋਹਿਤ ਸ਼ਰਮਾ ਅਤੇ ਕੇ ਐਲ ਰਾਹੁਲ ਦੀ ਓਪਨਿੰਗ ਜੋੜੀ ਨੇ ਰਖੀ। ਦੋਵਾਂ ਨੇ ਪਹਿਲਾਂ ਵਿਕੇਟ ਲਈ 30.1 ਓਵਰਾਂ ਵਿਚ 189 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 103 ਅਤੇ ਕੇ ਐਲ ਰਾਹੁਲ ਨੇ 111 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਮਲਿੰਗਾ, ਰਜੀਥਾ ਅਤੇ ਉਡਾਨਾ ਨੇ 1–1 ਵਿਕਟ ਲਈ। ਰੋਹਿਤ ਸ਼ਰਮਾ ਦਾ ਇਸ ਵਿਸ਼ਵ ਕੱਪ ਵਿਚ ਇਹ 5ਵਾਂ ਸੈਕੜਾ ਹੈ।

 

ਇਸ ਤੋਂ ਪਹਿਲਾਂ ਮੈਚ ਵਿਚ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਇਕ ਸਮੇਂ ਸ੍ਰੀਲੰਕਾ ਨੇ ਆਪਣੇ ਚਾਰ ਵਿਕਟ ਸਿਰਫ 53 ਦੌੜਾਂ ਦੇ ਸਕੋਰ ਉਤੇ ਗੁਆ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ind vs sl icc world cup 2019 india vs sri lanka live cricket scorecard live streaming live live match update at Headingley Leeds 44th match