Ind vs WI Live Cricket Update India vs West Indies: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਵਨਡੇ ਇੰਟਰਨੈਸ਼ਨਲ ਮੈਚ ਅੱਜ (14 ਅਗਸਤ) ਨੂੰ ਪੋਰਟ ਆਫ਼ ਸਪੇਨ ਦੇ ਕੁਈਨਜ਼ ਪਾਰਕ ਓਵਲ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਦੇ ਪਲੇਇੰਗ ਇਲੈਵਨ ਵਿੱਚ ਇੱਕ ਤਬਦੀਲੀ ਹੈ।
ਯੁਜਵੇਂਦਰ ਚਾਹਲ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲੀ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਲੜੀ ਦਾ ਪਹਿਲਾ ਮੈਚ ਬਾਰਸ਼ ਦੀ ਭੇਂਟ ਚੜ੍ਹ ਗਿਆ ਸੀ, ਜਦੋਂ ਕਿ ਦੂਜਾ ਮੈਚ ਡਕਵਰਥ ਲੂਇਸ ਮੈਥਡ ਤੋਂ 59 ਦੌੜਾਂ ਨਾਲ ਭਾਰਤ ਨੇ ਜਿੱਤਿਆ ਸੀ। ਅਜਿਹੀ ਸਥਿਤੀ ਵਿੱਚ ਟੀਮ ਇੰਡੀਆ ਨੇ ਪਹਿਲਾਂ ਹੀ ਸੀਰੀਜ਼ ਵਿੱਚ 1-0 ਨਾਲ ਅਜੇਤੂ ਵਾਧਾ ਲੈ ਰਖਿਆ ਹੈ।
ਪੰਜ ਓਵਰਾਂ ਤੋਂ ਬਾਅਦ ਵੈਸਟਇੰਡੀਜ਼ ਨੇ 29/0, ਕ੍ਰਿਸ ਗੇਲ ਨੇ 10 ਅਤੇ ਈਵਿਨ ਲੁਇਸ ਨੇ 15 ਦੌੜਾਂ ਬਣਾਈਆਂ। ਭਾਰਤ ਨੂੰ ਵਿਕਟ ਦੀ ਤਲਾਸ਼ ਹੈ।
ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੇਦਾਰ ਜਾਧਵ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਖਲੀਲ ਅਹਿਮਦ।
ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ: ਏਵਿਨ ਲੁਵਿਸ, ਕ੍ਰਿਸ ਗੇਲ, ਸ਼ਾਈ ਹੋਪ, ਸ਼ਿਮਰਨ ਹੇਟਮੇਅਰ, ਨਿਕੋਲਸ ਪੂਰਨ, ਰੋਸਟਨ ਚੇਜ਼, ਜੇਸਨ ਹੋਲਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਫੈਬੀਅਨ ਅਲੇਨ, ਕੀਮੋ ਪਾਲ, ਕੀਮਰ ਰੋਚ।