ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਤ 'ਤੇ ਪੂਰਾ ਭਰੋਸਾ, ਉਸ ਨੂੰ ਮੌਕਾ ਦਿੱਤਾ ਜਾਵੇਗਾ : ਵਿਰਾਟ ਕੋਹਲੀ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵਿਕਟ ਕੀਪਰ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ। ਵਿਰਾਟ ਨੇ ਕਿਹਾ ਕਿ ਸਾਨੂੰ ਰਿਸ਼ਭ ਦੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ ਪਰ ਇਹ ਉਸ ਦੀ ਜਿੰਮੇਵਾਰੀ ਹੈ ਕਿ ਉਸ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਥੋੜਾ ਹੋਰ ਮੌਕਾ ਦਿੱਤਾ ਜਾਵੇ। 
 

ਵਿਰਾਟ ਨੇ ਕਿਹਾ ਕਿ ਜੇ ਰਿਸ਼ਭ ਥੋੜੀ ਜਿਹੀ ਗਲਤੀ ਕਰਦਾ ਹੈ ਤਾਂ ਲੋਕ ਸਟੇਡੀਅਮ 'ਚ ਧੋਨੀ-ਧੋਨੀ ਦਾ ਰੌਲਾ ਪਾਉਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਵਧੀਆ ਗੱਲ ਨਹੀਂ ਹੈ ਅਤੇ ਕੋਈ ਖਿਡਾਰੀ ਅਜਿਹਾ ਨਹੀਂ ਚਾਹੁੰਦਾ। ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਟੀ20 ਲੜੀ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਇਹ ਗੱਲ ਕਹੀ। ਭਾਰਤ-ਵੈਸਟਇੰਡੀਜ਼ ਵਿਚਕਾਰ ਤਿੰਨ ਟੀ20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ।ਕੋਹਲੀ ਨੇ ਕਿਹਾ, "ਹਾਲ ਹੀ 'ਚ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਪੰਤ ਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ। ਉਹ ਮੈਚ ਵਿਨਰ ਖਿਡਾਰੀ ਹੈ। ਇੱਕ ਵਾਰ ਜਦੋਂ ਉਹ ਫਾਰਮ 'ਚ ਹੁੰਦਾ ਹੈ ਤਾਂ ਉਸ ਦਾ ਖੇਡ ਬਹੁਤ ਸ਼ਾਨਦਾਰ ਹੁੰਦਾ ਹੈ। ਅਸੀ ਆਈਪੀਐਲ 'ਚ ਕਈ ਵਾਰ ਵੇਖ ਚੁੱਕੇ ਹਾਂ, ਜਿੱਥੇ ਉਹ ਫਰੀ ਅਤੇ ਰਿਲੈਕਸ ਹੋ ਕੇ ਖੇਡਦਾ ਹੈ। ਜਿਵੇਂ ਕਿ ਤੁਸੀਂ ਕਿਹਾ ਕਿ ਇਹ ਖਿਡਾਰੀ ਦੀ ਜ਼ਿੰਮੇਵਾਰੀ ਵੀ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇ ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ 'ਤੇ ਦਬਾਅ ਨਾ ਬਣਾਈਏ, ਉਸ ਦਾ ਸਮਰਥਨ ਕਰੀਏ। ਉਸ ਨੂੰ ਸਮਰਥਨ ਮਿਲਣਾ ਚਾਹੀਦਾ ਹੈ ਤੇ ਜੇ ਕਰ ਤੁਹਾਨੂੰ ਸਮਰਥਨ ਨਹੀਂ ਮਿਲਦਾ ਤਾਂ ਇਹ ਚੰਗਾ ਨਹੀਂ ਹੁੰਦਾ ਹੈ। ਸਾਨੂੰ ਪੰਤ 'ਤੇ ਪੂਰਾ ਭਰੋਸਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ind vs wi t20 series virat kohli said We certainly believe in Rishabh ability ms dhoni india vs west indies