ਭਾਰਤ ਅਤੇ ਮੇਜ਼ਬਾਨ ਨਿਊਜ਼ੀਲੈਂਡ ਵਿਚਕਾਰ ਵੇਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ 'ਤੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋ ਗਿਆ ਹੈ। ਮੈਚ ਦੇ ਤੀਜੇ ਦਿਨ ਭਾਰਤ ਨੇ ਖੇਡ ਖਤਮ ਹੋਣ ਤਕ 4 ਵਿਕਟਾਂ ਗੁਆ ਕੇ 144 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਹਾਲੇ ਵੀ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਸਕੋਰ ਤੋਂ 39 ਦੌੜਾਂ ਪਿੱਛੇ ਹੈ। ਭਾਰਤੀ ਟੀਮ 'ਤੇ ਹਾਰ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ।
ਅੱਜ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ 5 ਵਿਕਟਾਂ 'ਤੇ 216 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤੀ ਅਤੇ 348 ਦੌੜਾਂ 'ਤੇ ਆਲ ਆਊਟ ਹੋ ਗਿਆ। ਪਹਿਲੀ ਪਾਰੀ ਦੇ ਅਧਾਰ 'ਤੇ ਮਹਿਮਾਨ ਟੀਮ ਨੇ ਭਾਰਤ ਵਿਰੁੱਧ 183 ਦੌੜਾਂ ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਟੀਮ ਮੈਚ ਦੇ ਤੀਜੇ ਦਿਨ 65 ਓਵਰਾਂ ਵਿੱਚ ਬੱਲੇਬਾਜ਼ੀ ਕਰਨ ਆਈ ਅਤੇ 4 ਵਿਕਟਾਂ ਦੇ ਨੁਕਸਾਨ ਨਾਲ 144 ਦੌੜਾਂ ਬਣਾਈਆਂ।
That will be the end of Day 3 here in Wellington 👍
— BCCI (@BCCI) February 23, 2020
Rahane & Vihari fighting hard after Mayank Agarwal's half century. Join us for Day 4 tomorrow #TeamIndia #NZvIND pic.twitter.com/jocMvIzEyk
ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਟੀਮ ਇੰਡੀਆ ਦੇ ਉਪ ਕਪਤਾਨ ਅਜਿੰਕਿਆ ਰਹਾਣੇ 67 ਗੇਂਦਾਂ ਵਿਚ 25 ਅਤੇ ਹਨੁਮਾ ਵਿਹਾਰੀ ਨੇ 70 ਗੇਂਦਾਂ 'ਚ 15 ਦੌੜਾਂ ਬਣਾ ਕੇ ਖੇਡ ਰਹੇ ਹਨ। ਮਯੰਕ ਅਗਰਵਾਲ ਨੇ ਦੂਜੀ ਪਾਰੀ 'ਚ ਅਰਧ ਸੈਂਕੜਾ ਲਗਾਇਆ ਪਰ ਕਪਤਾਨ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਇਨ੍ਹਾਂ ਬੱਲੇਬਾਜ਼ਾਂ ਨੂੰ ਕੀਵੀ ਟੀਮ ਨੇ ਸਸਤੇ ਵਿੱਚ ਆਊਟ ਕਰ ਦਿੱਤਾ, ਜਿਸ ਕਾਰਨ ਭਾਰਤੀ ਟੀਮ 'ਤੇ ਦਬਾਅ ਬਣ ਗਿਆ ਹੈ।
ਨਿਊਜ਼ੀਲੈਂਡ ਵੱਲੋਂ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ 3 ਵਿਕਟਾਂ ਲਈਆਂ। ਬੋਲਟ ਨੇ ਪ੍ਰਿਥਵੀ ਸ਼ਾਅ ਨੂੰ 14, ਚੇਤੇਸ਼ਵਰ ਪੁਜਾਰਾ ਨੇ 11 ਅਤੇ ਵਿਰਾਟ ਕੋਹਲੀ ਨੂੰ 19 ਦੌੜਾਂ 'ਤੇ ਆਊਟ ਕੀਤਾ। ਪ੍ਰਿਥਵੀ ਨੂੰ ਪਹਿਲੇ ਵਿਕਟ ਵਜੋਂ ਟੌਮ ਲਾਥਮ ਨੇ ਕੈਚ ਆਊਟ ਕੀਤਾ। ਪੁਜਾਰਾ ਨੂੰ ਬੋਲਟ ਨੇ ਕਲੀਨ ਬੋਲਡ ਕੀਤਾ। ਕੋਹਲੀ ਨੂੰ ਵਿਕਟਕੀਪਰ ਬੀ.ਜੇ. ਵਾਟਲਿੰਗ ਨੇ ਕੈਚ ਆਊਟ ਕੀਤਾ।