ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੇਅਸ ਅਈਅਰ ਨੇ ਜੜਿਆ ਕਰੀਅਰ ਦਾ ਪਹਿਲਾ ਸੈਂਕੜਾ

ਪਹਿਲੀ ਵਾਰੀ ਨਿਊਜ਼ੀਲੈਂਡ ਦੀ ਧਰਤੀ 'ਤੇ ਵਨਡੇ ਮੈਚ ਖੇਡਣ ਵਾਲੇ ਭਾਰਤੀ ਟੀਮ ਦੇ ਬੱਲੇਬਾਜ਼ ਸ੍ਰੇਅਸ ਅਈਅਰ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜ ਦਿੱਤਾ ਹੈ। ਨੰਬਰ-4 'ਤੇ ਬੱਲੇਬਾਜ਼ੀ ਕਰਨ ਆਏ ਸ਼੍ਰੇਅਸ ਨੇ 107 ਗੇਂਦਾਂ 'ਚ 103 ਦੌੜਾਂ ਦੀ ਪਾਰੀ ਖੇਡੀ।
 

25 ਸਾਲਾ ਸ਼੍ਰੇਅਸ ਨੇ ਇਸ ਤੋਂ ਪਹਿਲਾਂ 6 ਅਰਧ ਸੈਂਕੜੇ ਲਾਏ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਨਾਮ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਵੀ ਸ਼ਾਮਲ ਕਰ ਲਿਆ ਹੈ। ਸ਼੍ਰੇਅਸ ਨੂੰ ਪਹਿਲਾ ਵਨ-ਡੇ ਸੈਂਕੜਾ ਲਗਾਉਣ ਲਈ 16 ਮੈਚ ਖੇਡਣ ਪਏ ਹਨ। ਇਸ ਦੌਰਾਨ ਅਈਅਰ ਨੇ 52.66 ਦੀ ਔਸਤ ਨਾਲ 632 ਦੌੜਾਂ ਬਣਾਈਆਂ ਹਨ।  ਇਸ 'ਚ 1 ਸੈਂਕੜਾ ਅਤੇ 6 ਅਰਧ ਸੈਂਕੜੇ ਸ਼ਾਮਲ ਹਨ। ਅਈਅਰ ਤੋਂ ਪਹਿਲਾਂ ਭਾਰਤੀ ਟੀਮ ਦੇ ਕੁਝ ਅਜਿਹੇ ਦਿੱਗਜ ਖਿਡਾਰੀ ਵੀ ਹਨ ਜਿਨ੍ਹਾਂ ਨੂੰ ਆਪਣੇ ਪਹਿਲੇ ਸੈਂਕੜੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਸੀ।

 


 

ਟੀਮ ਇੰਡੀਆ ਦੇ ਕਪਤਾਨ ਅਤੇ ਦੁਨੀਆ ਦੇ ਸਭ ਤੋਂ ਸਰਵਸ਼੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ 'ਚੋਂ ਵੀ ਪਹਿਲਾ ਵਨਡੇ ਸੈਂਕੜਾ 14ਵੇਂ ਮੈਚ 'ਚ ਆਇਆ ਸੀ। ਇਹ ਸੈਂਕੜਾ ਵਿਰਾਟ ਨੇ ਸਾਲ 2009 'ਚ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ। ਉਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ 315 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤ ਨੇ ਗੌਤਮ ਗੰਭੀਰ 150 ਅਤੇ ਵਿਰਾਟ ਕੋਹਲੀ ਦੀਆਂ 107 ਦੌੜਾਂ ਦੀ ਬਦੌਲਤ 7 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ।
 

ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਹੋਣ ਪਰ ਉਨ੍ਹਾਂ ਨੂੰ ਪਹਿਲਾ ਸੈਂਕੜਾ ਲਗਾਉਣ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਸੀ। ਸਚਿਨ ਨੇ ਸਾਲ 1989 'ਚ ਪਾਕਿਸਤਾਨ ਵਿਰੁੱਧ ਵਨਡੇ ਡੈਬਿਊ ਕੀਤਾ ਪਰ ਪਹਿਲਾ ਸੈਂਕੜਾ ਉਨ੍ਹਾਂ ਨੇ 1994 'ਚ 78 ਵਨਡੇ ਮੈਚ 'ਚ ਆਸਟ੍ਰੇਲੀਆ ਵਿਰੁੱਧ ਲਾਇਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and New Zealand Shreyas Iyer slammed his maiden International century