ਭਾਰਤ ਨੇ ਮੈਲਬਰਨ ਚ ਖੇਡੇ ਗਏ ਤੀਜੇ ਵਨਡੇ ਕ੍ਰਿਕਅ ਮੈਚ ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਂਚਾਂ ਦੀ ਲੜੀ 2–1 ਨਾਲ ਆਪਣੇ ਨਾਂ ਕਰ ਲਈ। ਮਹਿੰਦਰ ਸਿੰਘ ਧੋਨੀ 114 ਗੇਂਦਾਂ ਚ 6 ਛੱਕਿਆਂ ਦੀ ਮਦਦ ਲਾਲ 87 ਰਨ ਬਣਾ ਕੇ ਨਾਬਾਦ ਪਰਤੇ।
ਇਸ ਵਨਡੇ ਮੈਚ ਦੀ ਲੜੀ ਚ ਧੋਨੀ ਦਾ ਤੀਜਾ ਅਰਧ ਸੈਂਕੜਾ ਸੀ। ਇਸ ਤੋਂ ਪਹਿਲਾਂ ਸਿਡਨੀ ਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਉਨ੍ਹਾਂ ਨੇ 51 ਅਤੇ ਐਡੀਲੇਡ ਚ ਖੇਡੇ ਗਏ ਦੂਜੇ ਵਨਡੇ ਮੈਚ ਚ ਨਾਬਾਦ 55 ਰਨ ਬਣਾਏ ਸਨ।
What a run-chase. The Dhoni-Jadhav duo take #TeamIndia to a thumping 7-wicket victory. India take the series 2-1 🇮🇳🇮🇳 #AUSvIND pic.twitter.com/vb4fZ0xwR9
— BCCI (@BCCI) January 18, 2019
ਕੇਦਾਰ ਜਾਧਵ ਨੇ ਚੌਕਿਆਂ ਨਾਲ ਭਾਰਤ ਨੂੰ ਜਿੱਤ ਦਵਾਈ। ਉਹ 57 ਗੇਂਦਾਂ ਚ 7 ਚੌਕਿਆਂ ਦੀ ਮਦਦ ਨਾਲ 61 ਰਨ ਬਣਾ ਕੇ ਨਾਬਾਦ ਰਹੇ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਭਾਰਤ ਸਾਹਮਣੇ ਜਿੱਤ ਲਈ 231 ਰਨਾਂ ਦਾ ਟਿੱਚਾ ਸੀ, ਜੋ ਕਿ ਭਾਰਤ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹੀ 3 ਵਿਕਟਾਂ ਦੇ ਨੁਕਸਾਨ ਤੇ ਪ੍ਰਾਪਤ ਕਰ ਲਿਆ ਸੀ।

ਯੁਜੁਵੇਂਦਰ ਚਹਲ ਨੂੰ ‘ਮੈਨ ਆਫ਼ ਦ ਮੈਚ’ ਚੁਣਿਆ ਗਿਆ । ਉਨ੍ਹਾਂ ਨੇ 10 ਓਵਰਾਂ ਚ 42 ਰਨ ਦੇ ਕੇ 6 ਵਿਕਟਾਂ ਲਈਆਂ ਸਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
FIFTY!@msdhoni in 2019
— BCCI (@BCCI) January 18, 2019
Matches: 3 ✔️
50s: 3✔️
Average: 150 plus✔️#AUSvIND #TeamIndia pic.twitter.com/uyJQAvmKe7
ਦੱਸਣਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ ਨੇ ਮੈਚ ਚ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਆਸਟ੍ਰੇਲੀਆ ਨੇ ਬੱਲੇਬਾਜ਼ੀ ਕਰਦਿਆਂ ਮੈਚ ਦੀ ਸ਼ੁਰੂਆਤ ਕੀਤੀ ਸੀ।
/