ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਕੇ ਭਾਰਤ ਨੇ 7ਵੀਂ ਵਾਰ ਜਿੱਤਿਆ ਅੰਡਰ-19 ਏਸ਼ੀਆ ਕੱਪ

ਕਰਣ ਲਾਲ (37), ਕਪਤਾਨ ਧਰੁਵ ਜੋਰੇਲ (33) ਅਤੇ ਗੇਂਦਬਾਜ਼ ਅਰਥਵ ਅੰਕੋਲੇਕਰ (5 ਵਿਕਟਾਂ) ਦੇ ਜ਼ੋਰਦਾਰ ਸੰਘਰਸ਼ ਦੇ ਦਮ ਉੱਤੇ ਮੌਜੂਦਾ ਜੇਤੂ ਭਾਰਤ ਨੇ ਕੋਲੰਬੋ ਕੇ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਘੱਟ ਸਕੋਰਿੰਗ ਰੋਮਾਂਚਕ ਫਾਈਨਲ ਵਿੱਚ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ।

 

ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ 32.4 ਓਵਰਾਂ ਵਿੱਚ ਸਿਰਫ਼ 106 ਦੌੜਾਂ ’ਤੇ ਸਿਮਟ ਗਈ। ਆਸਾਨੀ ਨਾਲ ਟੀਚੇ ਦਾ ਪਿੱਛਾ ਕਰਨ ਵਾਲੀ ਬੰਗਲਾਦੇਸ਼ ਦੀ ਟੀਮ 33 ਓਵਰਾਂ ਵਿੱਚ ਸਿਰਫ਼ 101 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਸੱਤਵੀਂ ਵਾਰ ਅੰਡਰ -19 ਏਸ਼ੀਆ ਕੱਪ ਖ਼ਿਤਾਬ ਜਿੱਤਿਆ ਹੈ। ਉਸ ਨੇ 1989, 2003, 2012, 2013-14, 2016, 2018 ਵਿੱਚ ਵੀ ਇਹ ਖ਼ਿਤਾਬ ਜਿੱਤਿਆ ਹੈ। ਖ਼ਾਸ ਗੱਲ ਇਹ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਰਤ ਨੂੰ ਤੀਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਹੋਇਆ ਹੈ।

 

ਅਰਥਵ ਅੰਕੋਲਕਰ 'ਮੈਨ ਆਫ਼ ਦਿ ਮੈਚ' ਬਣਿਆ

ਭਾਰਤ ਲਈ 'ਮੈਨ ਆਫ਼ ਦਿ ਮੈਚ' ਚੁਣੇ ਗਏ ਅਰਥਵ ਤੋਂ ਇਲਾਵਾ ਆਕਾਸ਼ ਸਿੰਘ ਨੇ ਤਿੰਨ ਵਿਕਟਾਂ ਆਪਣੇ ਨਾਮ ਕੀਤੀਆਂ। ਸੁਸ਼ਾਂਤ ਮਿਸ਼ਰਾ ਅਤੇ ਵਿਦਿਆਧਰ ਪਾਟਿਲ ਨੇ ਇੱਕ-ਇੱਕ ਵਿਕਟ ਹਾਸਲ ਕੀਤਾ। ਭਾਰਤ ਦੀ ਯੁਵਾ ਟੀਮ ਵੀ ਚੰਗੀ ਸ਼ੁਰੂਆਤ ਨਹੀਂ ਕੀਤੀ। ਤਿੰਨ ਦੇ ਕੁੱਲ ਸਕੋਰ 'ਤੇ ਟੀਮ ਨੇ ਅਜੁਰਨ ਆਜ਼ਾਦ ਦੀ ਵਿਕਟ ਗਵਾ ਦਿੱਤਾ। 

 

ਅੱਠ ਦੌੜਾਂ ਉੱਤੇ ਇੰਡੀਆ ਅੰਡਰ 19 ਨੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਨੂੰ 53 ਦੇ ਸਕੋਰ 'ਤੇ ਦੋ ਵਾਰ ਲਗਾਤਾਰ ਝਟਕਾ ਲੱਗਿਆ। ਸ਼ਾਸ਼ਵਤ ਰਾਵਤ (19) ਅਤੇ ਵਰੁਣ ਲਵਾਂਡੇ (0) ਪਵੇਲੀਅਨ ਪਰਤ ਗਏ। ਅਰਥਵ ਵੀ ਦੋ ਦੌੜਾਂ ਬਣਾ ਕੇ ਕੁੱਲ 61 ਦੌੜਾਂ 'ਤੇ ਆਊਟ ਹੋ ਗਿਆ। ਇਕ ਦੌੜ ਤੋਂ ਬਾਅਦ ਕਪਤਾਨ ਧਰੁਵ ਵੀ ਪਵੇਲੀਅਨ ਪਰਤ ਗਿਆ। ਇੱਥੋਂ, ਕਰਣ ਨੇ ਟੀਮ ਨੂੰ 100 ਤੋਂ ਪਾਰ ਲਿਜਾਣ ਲਈ ਇਕੱਲੇ ਲੜਾਈ ਲੜੀ। ਉਹ ਟੀਮ ਦਾ ਆਖ਼ਰੀ ਵਿਕਟ ਦੇ ਤੌਰ 'ਤੇ ਆਊਟ ਹੋ ਗਿਆ।    

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat Bangladesh by 6 runs to win Under 19 Asia Cup Cricket Tournament