ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 7ਵੀਂ ਵਾਰ ਬਣਿਆ ਏਸ਼ੀਆ ਕੱਪ ਚੈਂਪੀਅਨ, ਬੰਗਲਾਦੇਸ਼ ਨੂੰ ਫਾਈਨਲ 'ਚ ਹਰਾਇਆ

ਭਾਰਤ ਰੋਮਾਂਚ ਦੀ ਚੋਟੀ 'ਤੇ ਪਹੁੰਚੇ ਫਾਈਨਲ ਵਿਚ ਸ਼ੁੱਕਰਵਾਰ ਨੂੰ ਆਖਰੀ ਗੇਂਦ 'ਤੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ ਉਸਦੇ ਓਪਨਰ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ  48.3 ਓਵਰਾਂ ਵਿਚ 222 ਦੌੜਾਂ 'ਤੇ ਸਮੇਟ ਦਿੱਤਾ ਸੀ ਤੇ ਫਿਰ ਵਿਚਾਲੇ ਦੇ ਓਵਰਾਂ ਵਿਚ ਰੋਮਾਂਚਕ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 223 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ।

 

 

 

 

ਭਾਰਤ ਨੇ ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ 6 ਵਾਰ (1984, 1988, 1990-91, 1995, 2010 ਵਿਚ 50 ਓਵਰਾਂ ਦੇ ਸਵੂਰਪ ਵਿਚ ਤੇ 2016 ਵਿਚ ਟੀ-20 ਸਵਰੂਪ ਵਿਚ) ਜਿੱਤਿਆ ਸੀ। ਭਾਰਤ ਨੇ 2016 ਦੇ ਏਸ਼ੀਆ ਕੱਪ ਵਿਚ ਬੰਗਲਾਦੇਸ਼ ਨੂੰ ਫਾਈਨਲ ਵਿਚ 8 ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ 8 ਸਾਲ ਬਾਅਦ 50 ਓਵਰਾਂ ਦੇ ਸਵਰੂਪ ਵਿਚ ਏਸ਼ੀਆ ਕੱਪ ਜਿੱਤਿਆ।

 

 

 

 

ਬੰਗਲਾਦੇਸ਼ ਦਾ ਇਹ ਤੀਜਾ ਫਾਈਨਲ ਸੀ ਤੇ ਉਸਦਾ ਇਹ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਉਸ ਨੂੰ 2012 ਵਿਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ਵਿਚ ਸਿਰਫ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat Bangladesh in the Asia Cup champions became the 7th final