ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਨਿਊ ਜ਼ੀਲੈਂਡ ਨੂੰ 8 ਵਿਕੇਟਾਂ ਨਾਲ ਹਰਾਇਆ

ਭਾਰਤ ਨੇ ਨਿਊ ਜ਼ੀਲੈਂਡ ਨੂੰ 8 ਵਿਕੇਟਾਂ ਨਾਲ ਹਰਾਇਆ

ਭਾਰਤ ਨੇ ਨੇਪੀਅਰ ’ਚ ਖੇਡੇ ਗਏ ਪਹਿਲੇ ਇੱਕ–ਦਿਨਾ ਕ੍ਰਿਕੇਟ ਮੈਚ ਦੌਰਾਨ ਨਿਊ ਜ਼ੀਲੈਂਡ ਨੂੰ 8 ਵਿਕੇਟਾਂ ਨਾਲ ਹਰਾ ਕੇ ਲੜੀ (ਸੀਰੀਜ਼) ਵਿੱਚ 1–0 ਦੀ ਬੜ੍ਹਤ ਹਾਸਲ ਕਰ ਲਈ ਹੈ। ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ 38 ਓਵਰਾਂ ਵਿੱਚ ਸਿਰਫ਼ 157 ਦੌੜਾਂ ਦੇ ਸਕੋਰ ’ਤੇ ਸਮੇਟ ਦਿੱਤਾ ਸੀ।

 

 

ਉਸ ਤੋਂ ਬਾਅਦ ਸ਼ਿਖਰ ਧਵਨ ਨੇ ਨਾਟ–ਆਊਟ 75 ਅਤੇ ਕਪਤਾਨ ਵਿਰਾਟ ਕੋਹਲੀ ਨੇ 45 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 34.5 ਓਵਰਾਂ ਵਿੱਚ 8 ਵਿਕੇਟਾਂ ਨਾਲ ਜਿੱਤ ਦਿਵਾ ਦਿੱਤੀ। ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ ਹੋਏ। ਅੰਬਾਤੀ ਰਾਯੁਡੂ 13 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਨਿਊ ਜ਼ੀਲੈਂਡ ਲਈ ਲਾੱਕੀ ਫ਼ਰਗੂਸਨ ਅਤੇ ਡਗ ਬ੍ਰੇਸਵੇਲ ਨੇ 1–1 ਵਿਕੇਟ ਲਏ।

 

 

ਇਸ ਤੋਂ ਪਹਿਲਾਂ ਭਾਰਤ ਨੇ ਕੁਲਦੀਪ ਯਾਦਵ, ਮੁਹੰਮਦ ਯਾਦਵ, ਮੁਹੰਮਦ ਸ਼ੰਮੀ ਅਤੇ ਯੁਜਵੇਂਦਰ ਚਾਹਲ ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ’ਤੇ ਨਿਊ ਜ਼ੀਲੈਂਡ ਦੀ ਟੀਮ ਨੂੰ 38 ਓਵਰਾਂ ਵਿੱਚ 157 ਦੌੜਾਂ ’ਤੇ ਆਊਟ ਕਰ ਦਿੱਤਾ। ਨਿਊ ਜ਼ੀਲੈਂਡ ਵੱਲੋਂ ਸਿਰਫ਼ ਕਪਤਾਨ ਕੇਨ ਵਿਲੀਅਮਸਨ ਹੀ 64 ਦੌੜਾਂ ਦੀ ਪਾਰੀ ਖੇਡਣ ਵਿੱਚ ਸਫ਼ਲ ਰਹੇ। ਰੌਸ ਟੇਲਰ ਨੇ 24 ਦੌੜਾਂ ਬਣਾਈਆਂ।

ਭਾਰਤ ਨੇ ਨਿਊ ਜ਼ੀਲੈਂਡ ਨੂੰ 8 ਵਿਕੇਟਾਂ ਨਾਲ ਹਰਾਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat New Zealand by 8 Wickets