ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀ20 : ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ 

ਭਾਰਤ ਨੇ 5 ਟੀ20 ਮੈਚਾਂ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸ਼ੱਕਰਵਾਰ ਨੂੰ ਆਕਲੈਂਡ 'ਚ ਖੇਡੇ ਗਏ ਮੈਚ 'ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 203 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ 19 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾ ਲਈਆਂ। ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਸਭ ਤੋਂ ਵੱਡਾ ਟੀਚਾ ਹਾਸਿਲ ਕਰਨ ਦਾ ਵੀ ਕਾਰਨਾਮਾ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਇਸੇ ਮੈਦਾਨ 'ਤੇ 159 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ ਹਾਸਿਲ ਕੀਤਾ ਸੀ।

 


ਭਾਰਤੀ ਟੀਮ ਨੇ ਟੀ20 'ਚ ਕੁਲ ਮਿਲਾ ਕੇ 6ਵੀਂ ਵਾਰ 200+ ਦੌੜਾਂ ਦੀ ਟੀਚੇ ਨੂੰ ਹਾਸਿਲ ਕੀਤਾ ਹੈ। ਭਾਰਤ ਲਈ ਸ੍ਰੇਅਸ ਅਇਅਰ ਨੇ ਸੱਭ ਤੋਂ ਵੱਧ ਅਜੇਤੂ 58 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਨੇ 56 ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਦੀ ਪਾਰੀ ਖੇਡੀ। ਰਾਹੁਲ ਅਤੇ ਕੋਹਲੀ ਨੇ ਦੂਜੇ ਵਿਕਟ ਲਈ 99 ਦੌੜਾਂ ਦੀ ਭਾਈਵਾਲੀ ਕੀਤੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 7 ਦੌੜਾਂ ਬਣਾ ਕੇ ਆਊਟ ਹੋਏ। ਸ਼ਿਵਮ ਦੂਬੇ ਨੇ 13 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਈਸ਼ ਸੋਢੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।

 


 

ਟਾਸ ਜਿੱਤ ਕੇ ਭਾਰਤੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜੀਲੈਂਡ ਲਈ ਕੋਲਿਨ ਮੁਨਰੋ ਨੇ 59, ਰਾਸ ਟੇਲਰ ਨੇ ਅਜੇਤੂ 54 ਅਤੇ ਕੇਨ ਵਿਲੀਅਮਸਨ ਨੇ 51 ਦੌੜਾਂ ਬਣਾਈਆਂ। ਟੇਲਰ ਨੇ 6 ਸਾਲ ਬਾਅਦ ਟੀ20 'ਚ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਆਪਣਾ ਆਖਰੀ ਅਰਧ ਸੈਂਕੜਾ ਦੱਖਣੀ ਅਫਰੀਕਾ ਵਿਰੁੱਧ 2014 ਵਿੱਚ ਬਣਾਇਆ ਸੀ, ਉਦੋਂ 62 ਦੌੜਾਂ ਦੀ ਪਾਰੀ ਖੇਡੀ ਸੀ।
 

ਸ੍ਰੇਅਸ ਅਇਅਰ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat NewZeland by 6 wickets 1st T20