ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਪਾਕਿਸਤਾਨ ਨੂੰ 8 ਵਿਕੇਟਾਂ ਨਾਲ ਦਿੱਤੀ ਕਰਾਰੀ ਹਾਰ

ਭਾਰਤ ਨੇ ਪਾਕਿਸਤਾਨ ਨੂੰ 8 ਵਿਕੇਟਾਂ ਨਾਲ ਦਿੱਤੀ ਕਰਾਰੀ ਹਾਰ

ਏਸ਼ੀਆ ਕੱਪ 2018 ਕ੍ਰਿਕਟ ਟੂਰਨਾਮੈਂਟ `ਚ ਅੱਜ ਭਾਰਤ ਨੇ ਪਾਕਿਸਤਾਨ ਨੂੰ ਗਰੁੱਪ ਏ ਦੇ ਲੀਗ ਮੈਚ ਵਿੱਚ 8 ਵਿਕੇਟਾਂ ਨਾਲ ਹਰਾ ਦਿੱਤਾ। ਯਕੀਨੀ ਤੌਰ `ਤੇ ਅੱਜ ਦੇ ਸਟਾਰ ਭਾਰਤ ਦੇ ਬਾਊਲਰ ਰਹੇ। ਇੰਝ ਭਾਰਤ ਨੇ ਚੈਂਪੀਅਨਜ਼ ਟਰਾਫ਼ੀ ਦਾ ਬਦਲਾ ਲੈ ਲਿਆ। ਭਾਰਤ ਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਕੋਈ ਮੈਚ ਹੁੰਦਾ ਹੈ, ਤਦ ਦੋਵੇਂ ਦੇਸ਼ਾਂ ਦੇ ਦਰਸ਼ਕਾਂ ਵਿਚਾਲੇ ਕਾਫ਼ੀ ਉਤਸ਼ਾਹ ਪਾਇਆ ਜਾਂਦਾ ਹੈ ਅਤੇ ਦੋਵੇਂ ਟੀਮਾਂ ਵੀ ਜਾਨ ਲੜਾ ਕੇ ਆਪੋ-ਆਪਣੇ ਮੈਚ ਖੇਡਦੀਆਂ ਹਨ। ਇਸ ਵਾਰ ਵੀ ਕੁਝ ਇਹੋ ਜਿਹਾ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ।


ਅੱਜ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦਿਆਂ ਪਾਕਿਸਤਾਨ ਦੀ ਟੀਮ ਸਿਰਫ਼ 162 ਦੌੜਾਂ `ਤੇ ਹੀ ਖ਼ਤਮ ਹੋ ਗਈ ਸੀ। ਰੋਹਿਤ ਸ਼ਰਮਾ ਨੇ ਬਹੁਤ ਤੇਜ਼ ਰਫ਼ਤਾਰ ਨਾਲ ਬੱਲੇਬਾਜ਼ੀ ਕਰਦਿਆਂ 50 ਦੌੜਾਂ ਪੂਰੀਆਂ ਕੀਤੀਆਂ ਪਰ ਇਸ ਦੇ ਤੁਰੰਤ ਬਾਅਦ ਸ਼ਾਦਾਬ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਫਿਰ ਸਿ਼ਖ਼ਰ ਧਵਨ ਵੀ 46 ਦੌੜਾਂ ਬਣਾ ਕੇ ਆਊਟ ਹੋ ਗਏ।


ਇਸ ਤੋਂ ਪਹਿਲਾਂ ਭਾਰਤ ਲਈ ਕੇਦਾਰ ਜਾਧਵ ਤੇ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਵੱਧ 3-3 ਵਿਕੇਟਾਂ ਲਈਆਂ। ਇਸ ਤੋਂ ਇਲਾਵਾ ਬੁਮਰਾਹ ਨੂੰ 2 ਵਿਕੇਟਾਂ ਮਿਲੀਆਂ। ਪਾਕਿਸਤਾਨ ਵੱਲੋਂ ਬਾਬਰ ਆਜ਼ਮ ਨੇ 47 ਅਤੇ ਸ਼ੋਏਬ ਮਲਿਕ ਨੇ 43 ਦੌੜਾਂ ਦੀਆਂ ਪਾਰੀਆਂ ਖੇਡੀਆਂ। ਮੈਚ ਦੌਰਾਨ ਸੱਟ ਲੱਗਣ ਕਾਰਲ ਹਾਰਦਿਕ ਪਾਂਡਿਆ ਪਿੱਚ `ਤੇ ਡਿੱਗ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੁੰ ਇਲਾਜ ਲਈ ਲਿਜਾਂਦਾ ਗਿਆ।   

ਭਾਰਤ ਨੇ ਪਾਕਿਸਤਾਨ ਨੂੰ 8 ਵਿਕੇਟਾਂ ਨਾਲ ਦਿੱਤੀ ਕਰਾਰੀ ਹਾਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat Pakistan by 8 wickets