ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਡਰ-16 : ਭਾਰਤ ਨੇ ਸ੍ਰੀਲੰਕਾ ਨੂੰ 135 ਦੌੜਾਂ ਨਾਲ ਹਰਾਇਆ, ਸੀਰੀਜ਼ ਬਰਾਬਰ

ਭਾਰਤ ਨੇ ਸ੍ਰੀਲੰਕਾ ਨੂੰ 135 ਦੌੜਾਂ ਨਾਲ ਹਰਾਇਆ

ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਆਪਣੇ ਤਿੰਨ ਬੱਲੇਬਾਜ਼ਾਂ ਦੇ ਅਰਧ ਸੈਂਕੜੇ ਦੇ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ `ਤੇ ਸ੍ਰੀਲੰਕਾ ਅੰਡਰ-19 ਕ੍ਰਿਕਟ ਟੀਮ ਨੂੰ ਚੌਥੇ ਯੂਥ ਵਨਡੇ ਮੈਚ `ਚ 135 ਦੌੜਾਂ ਨਾਲ ਹਰਾਕੇ ਪੰਜ ਮੈਚਾਂ ਦੀ ਸੀਰੀਜ਼ `ਚ 2-2 ਦੀ ਬਰਾਬਰੀ ਹਾਸਲ ਕਰ ਲਈ। ਭਾਰਤ ਨੇ ਤਾਈਰੋਨੇ ਫਰਨਾਂਡ’ ਸਟੇਡੀਐਮ `ਚ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ `ਤੇ 278 ਦੌੜਾਂ ਦੀ ਚੁਣੌਤੀ ਦਿੱਤੀ ਅਤੇ ਫਿਰ ਮੈਜ਼ਬਾਨ ਟੀਮ ਨੂੰ 37.2 ਓਵਰਾਂ `ਚ 143 ਦੌੜਾਂ `ਤੇ ਆਊਂਟ ਕਰ ਦਿੱਤਾ।


ਸ੍ਰੀਲੰਕਾ ਦੇ ਲਈ ਨਵੋਤ ਪ੍ਰਣਾਵਿਥਨਾ ਨੇ 59 ਗੇਂਦਾਂ `ਤੇ ਛੇ ਚੌਕੇ ਅਤੇ ਇਕ ਛਿੱਕੇ ਦੀ ਮਦਦ ਨਾਲ ਸਭ ਤੋਂ ਜਿ਼ਆਦਾ 45 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਕਪਤਾਨ ਨਿਪੁਨ ਧੰਨੇਜ਼ ਨੇ 36 ਅਤੇ ਮੁਦੀਥਾ ਨੇ 18 ਦੌੜਾਂ ਬਣਾਈਆਂ। ਭਾਰਤੀ ਟੀਮ ਵੱਲੋਂ ਆਯੁਸ਼ ਬਦੋਨੀ ਨੇ 35 ਦੌੜਾਂ `ਤੇ ਤਿੰਨ ਵਿਕਟਾਂ ਅਤੇ ਹਰਸ਼ ਤਿਆਗੀ ਨੇ 37 ਦੌੜਾਂ `ਤੇ ਤਿੰਨ ਵਿਕਟਾਂ ਲਈਆਂ। ਉਥੇ ਆਕਾਸ਼ ਪਾਡੇ, ਸਿਧਾਰਥ ਦੇਸਾਈ ਅਤੇ ਅਰਥਵਾ ਟਾਈਡੇ ਨੂੰ ਇਕ ਇਕ ਵਿਕਟ ਮਿਲੀ।


ਇਸ ਤੋਂ ਪਹਿਲਾਂ ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਦੇਵਦੱਤ ਪਡਿਕਲ (71), ਕਪਤਾਨ ਅਤੇ ਵਿਕਟ ਕੀਪਰ ਬੱਲੇਬਾਜ਼ ਆਰੀਅਨ ਜੁਆਲ (60) ਅਤੇ ਯਸ਼ ਰਾਠੌੜ (56) ਦੇ ਅਰਧ ਸੈਂਕੜੇ ਛੇ ਛਿੱਕੇ ਵਿਕਟ `ਤੇ 278 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਪਡੀਕਲ ਨੇ 91 ਗੇਂਦਾਂ `ਤੇ ਅੱਠ ਚੌਕੇਂ ਅਤੇ ਇਕ ਛਿੱਕਾ, ਜੁਆਲ ਨੇ 67 ਗੇਂਦਾਂ `ਤੇ ਪੰਜ ਚੌਕੇ ਅਤੇ ਰਾਠੌੜ ਨੇ 60 ਗੇਂਦਾਂ `ਤੇ ਪੰਜ ਚੌਕੇ ਲਗਾਏ। ਇਸ ਤੋਂ ਇਲਾਵਾ ਪਵਨ ਸ਼ਾਹ ਨੇ 36, ਸਮੀਰ ਚੌਧਰੀ ਨੇ ਨਾਬਾਦ 24 ਅਤੇ ਅਰਥਵਾ ਟਾਈਡੇ ਨੇ 20 ਦੌੜਾਂ ਬਣਾਈਆਂ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat Sri Lanka in Under 19 Youth ODI Series