ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਨਡੇ ਮੈਚ ’ਚ ਭਾਰਤ ਨੇ ਵੈਸਟਇੰਡੀਜ਼ ਨੂੰ ਪਾਈ ਮਾਤ, 2-1 ਨਾਲ ਲੜੀ ’ਤੇ ਕਬਜ਼ਾ

India vs West Indies, 3rd ODI: ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਚ ਭਾਰਤੀ ਬੱਲੇਬਾਜ਼ਾਂ ਦੇ ਵਧੀਆ ਖੇਡ ਕਾਰਨ ਤੀਸਰੇ ਅਤੇ ਆਖਰੀ ਵਨਡੇ ਮੈਚ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਚਾਰ ਵਿਕਟਾਂ ਨਾਲ ਭਾਰਤ ਨੇ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ। ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣੀ 10ਵੀਂ ਦੁਵੱਲੀ ਵਨਡੇ ਸੀਰੀਜ਼ ਜਿੱਤੀ ਹੈ।

 

ਵੈਸਟਇੰਡੀਜ਼ ਦੇ 316 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (77) ਅਤੇ ਰੋਹਿਤ ਸ਼ਰਮਾ (33) ਦੇ ਨਾਲ ਕੋਹਲੀ (85) ਦੇ ਨਾਲ 48.4 ਓਵਰਾਂ ਵਿੱਚ 6 ਵਿਕਟਾਂ ’ਤੇ 316 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

 

ਕੋਹਲੀ ਨੇ ਰਵਿੰਦਰ ਜਡੇਜਾ (ਨਾਬਾਦ 39) ਦੇ ਨਾਲ 6ਵੇਂ ਵਿਕਟ ਲਈ 58 ਦੌੜਾਂ ਜੋੜੀਆਂ ਜਦਕਿ ਰਾਹੁਲ ਅਤੇ ਰੋਹਿਤ ਨੇ ਪਹਿਲੇ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਰਦੂਲ ਠਾਕੁਰ ਨੇ ਛੇ ਗੇਂਦਾਂ ਚ ਨਾਬਾਦ 17 ਦੌੜਾਂ ਦੀ ਅਹਿਮ ਪਾਰੀ ਖੇਡੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat West Indies by 4 wickets captured the series 2-1