ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsWI, 1st T20I : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਭਾਰਤ ਦੀ ਕ੍ਰਿਕਟ ਟੀਮ ਨੇ ਤਿੰਨ ਟੀ20 ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਵੈਸਟਇੰਡੀਜ਼ ਨੂੰ 6 ਵਿਕਟ ਨਾਲ ਹਰਾ ਦਿੱਤਾ। ਸ਼ੁੱਕਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 5 ਵਿਕਟਾਂ 'ਤੇ 207 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 18.4 ਓਵਰਾਂ 'ਚ 4 ਵਿਕਟਾਂ ਗੁਆ ਕੇ 209 ਦੌੜਾਂ ਬਣਾ ਲਈਆਂ।
 

ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ 50 ਗੇਂਦਾਂ 'ਚ ਅਜੇਤੂ 94 ਦੌੜਾਂ ਅਤੇ ਲੋਕੇਸ਼ ਰਾਹੁਲ ਨੇ 62 ਦੌੜਾਂ ਬਣਾਈਆਂ। ਵੈਸਟਇੰਡੀਜ਼ ਵਿਰੁੱਧ ਭਾਰਤ ਦੀ ਇਹ ਲਗਾਤਾਰ 7ਵੀਂ ਜਿੱਤ ਹੈ। ਪਿਛਲੀ ਵਾਰ ਭਾਰਤੀ ਟੀਮ ਸਾਲ 2017 'ਚ ਹਾਰੀ ਸੀ। ਲੜੀ ਦਾ ਦੂਜਾ ਮੈਚ 8 ਦਸੰਬਰ ਨੂੰ ਤਿਰੁਵਨੰਤਪੁਰਮ 'ਚ ਖੇਡਿਆ ਜਾਵੇਗਾ। 
 

ਕੋਹਲੀ ਨੇ ਇਸ ਮੈਚ 'ਚ ਆਪਣੇ ਟੀ20 ਕਰੀਅਰ ਦਾ 23ਵਾਂ ਅਰਧ ਸੈਂਕੜਾ ਲਗਿਆ। ਰਾਹੁਲ ਨੇ ਕੋਹਲੀ ਨਾਲ ਦੂਜੇ ਵਿਕਟ ਲਈ 100 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਪਹਿਲਾਂ ਭਾਰਤ ਨੇ ਸ੍ਰੀਲੰਕਾ ਵਿਰੁੱਧ ਸਾਲ 2009 'ਚ ਮੋਹਾਲੀ ਵਿੱਚ 207 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ।
 

ਰਾਹੁਲ ਨੇ 1000 ਦੌੜਾਂ ਪੂਰੀਆਂ ਕੀਤੀਆਂ :
ਕੇ.ਐਲ. ਰਾਹੁਲ ਨੇ 26 ਦੌੜਾਂ ਬਣਾਉਂਦੇ ਹੀ ਟੀ20 ਕ੍ਰਿਕਟ 'ਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ। ਉਹ ਅਜਿਹਾ ਕਰਨ ਵਾਲੇ ਉਹ 7ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (2539), ਵਿਰਾਟ ਕੋਹਲੀ (2450), ਧੋਨੀ (1617), ਸੁਰੇਸ਼ ਰੈਨਾ (1605), ਸ਼ਿਖਰ ਧਵਨ (1504), ਯੁਵਰਾਜ ਸਿੰਘ (1177) ਨੇ ਟੀ20 ਕ੍ਰਿਕਟ 'ਚ 1000 ਦੌੜਾਂ ਦੇ ਅੰਕੜੇ ਨੂੰ ਪਾਰ ਕੀਤਾ ਹੈ।

 

ਕੇ.ਐਲ. ਰਾਹੁਲ ਨੇ ਇਸ ਮੈਚ ਤੋਂ ਪਹਿਲਾਂ 41.34 ਦੀ ਔਸਤ ਨਾਲ ਟੀ-20 ਦੇ 31 ਮੈਚਾਂ ਦੀ 28 ਪਾਰੀਆਂ 'ਚ 974 ਦੌੜਾਂ ਬਣਾਈਆਂ ਸਨ। ਰਾਹੁਲ ਨੇ ਵਿੰਡੀਜ਼ ਦੇ ਵਿਰੁੱਧ ਸੀਰੀਜ਼ ਦੇ ਪਹਿਲੇ ਟੀ-20 ਮੁਕਾਬਲੇ 'ਚ ਹੀ 26 ਦੌੜਾਂ ਬਣਾ ਕੇ ਉਹ ਵਿਰਾਟ ਤੋਂ ਬਾਅਦ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat West Indies by 6 wickets