ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਦੇ ਤਿੰਨੇ ਫਾਰਮੈਟਾਂ ’ਚ ਭਾਰਤੀ ਟੀਮ ਨੇ ਸਿਰਜਿਆ ਇਤਿਹਾਸ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਭਾਰਤ ਨੇ 2-1 ਨਾਲ ਜਿੱਤ ਲਈ। ਸੀਰੀਜ਼ ਦਾ ਆਖਰੀ ਟੀ-20 ਕੌਮਾਂਤਰੀ ਮੈਚ ਐਤਵਾਰ ਨੂੰ ਨਾਗਪੁਰ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਹੈਟ੍ਰਿਕ ਲਈ। ਇਸ ਹੈਟ੍ਰਿਕ ਤੋਂ ਬਾਅਦ ਟੀਮ ਇੰਡੀਆ ਨੇ ਇਕ ਨਵਾਂ ਵਿਸ਼ਵ ਰਿਕਾਰਡ ਦਰਜ ਕਰ ਲਿਆ ਹੈ। ਭਾਰਤੀ ਕ੍ਰਿਕਟ ਟੀਮ ਦੁਨੀਆ ਦੀ ਇਕਲੌਤੀ ਟੀਮ ਬਣ ਗਈ ਹੈ ਜਿਸ ਦੇ ਗੇਂਦਬਾਜ਼ਾਂ ਨੇ ਇਕੋ ਕੈਲੰਡਰ ਸਾਲ ਵਿਚ ਤਿੰਨੋਂ ਫਾਰਮੈਟਾਂ ਚ ਹੈਟ੍ਰਿਕ ਬਣਾ ਲਈ ਹੈ।

 

ਭਾਰਤ ਲਈ ਇਸ ਸਾਲ ਮੁਹੰਮਦ ਸ਼ਮੀ ਨੇ ਵਨਡੇ ਮੈਚਾਂ ਵਿਚ ਹੈਟ੍ਰਿਕ, ਟੈਸਟ ਕ੍ਰਿਕਟ ਵਿਚ ਜਸਪ੍ਰੀਤ ਬੁਮਰਾਹ ਅਤੇ ਹੁਣ ਇਸ ਸਾਲ ਟੀ-20 ਕੌਮਾਂਤਰੀ ਮੈਚ ਵਿਚ ਦੀਪਕ ਚਾਹਰ ਨੇ ਹੈਟ੍ਰਿਕ ਲਈ। ਸ਼ਮੀ ਨੇ ਇਸ ਸਾਲ ਦੇ ਆਈਸੀਸੀ ਵਰਲਡ ਕੱਪ ਵਿਚ ਅਫਗਾਨਿਸਤਾਨ ਖਿਲਾਫ ਹੈਟ੍ਰਿਕ ਲਈ ਸੀ, ਜਦੋਂਕਿ ਬੁਮਰਾਹ ਨੇ ਵੈਸਟਇੰਡੀਜ਼ ਦੌਰੇ 'ਤੇ ਕਿੰਗਸਟਨ ਟੈਸਟ ਵਿਚ ਹੈਟ੍ਰਿਕ ਲਿਆ ਸੀ ਅਤੇ ਚਹਾਰ ਨੇ ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਹੈਟ੍ਰਿਕ ਲਈ ਸੀ।

 

ਇਸ ਤੋਂ ਪਹਿਲਾਂ ਦੁਨੀਆ ਚ ਅਜਿਹੀ ਕੋਈ ਟੀਮ ਨਹੀਂ ਹੈ ਜਿਸ ਦੇ ਗੇਂਦਬਾਜ਼ਾਂ ਨੇ ਇਕੋ ਸਾਲ ਵਿਚ ਤਿੰਨੋਂ ਫਾਰਮੈਟਾਂ ਵਿਚ ਹੈਟ੍ਰਿਕ ਲੈ ਲਈ ਹੋਵੇ। ਟੀ-20 ਕੌਮਾਂਤਰੀ ਪੱਧਰ ਚ ਤਾਂ ਇਹ ਭਾਰਤ ਦੀ ਪਹਿਲੀ ਹੈਟ੍ਰਿਕ ਵੀ ਹੈ। ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਗੇਂਦਬਾਜ਼ ਟੀ-20 ਕੌਮਾਂਤਰੀ ਵਿੱਚ ਹੈਟ੍ਰਿਕ ਨਹੀਂ ਲੈ ਸਕਿਆ ਸੀ। ਦੀਪਕ ਚਾਹਰ ਨੇ ਸ਼ਫਿਊਲ ਨੂੰ 18ਵੇਂ ਓਵਰ ਦੀ ਆਖਰੀ ਗੇਂਦ ਉੱਤੇ ਕੇ ਐਲ ਰਾਹੁਲ ਦੇ ਹੱਥੋਂ ਕੈਚ ਦਿੱਤੀ। ਫਿਰ ਉਹ ਮੈਚ ਦਾ ਆਖਰੀ ਓਵਰ ਸੁੱਟਣ ਆਏ। ਬੰਗਲਾਦੇਸ਼ ਨੂੰ ਆਖਰੀ ਓਵਰ ਚ 31 ਦੌੜਾਂ ਦੀ ਲੋੜ ਸੀ, ਜਿਸ ਵਿੱਚ ਦੋ ਵਿਕਟਾਂ ਬਾਕੀ ਸਨ।

 

ਚਾਹਰ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਮੁਸਤਫਜ਼ੂਰ ਰਹਿਮਾਨ ਨੂੰ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਦਿੱਤੀ ਅਤੇ ਫਿਰ ਦੀਪਕ ਨੇ ਅਗਲੀ ਗੇਂਦ 'ਤੇ ਅਮੀਨੁਲ ਇਸਲਾਮ ਨੂੰ ਯਾਰਕਰ ਤੋਂ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਮਜ਼ੇ ਦੀ ਗੱਲ ਇਹ ਹੈ ਕਿ ਅਮੀਨੁਲ ਇਸਲਾਮ ਦਾ ਵਿਕਟ ਲੈਣ ਤੋਂ ਬਾਅਦ ਦੀਪਕ ਨੂੰ ਪਤਾ ਲੱਗਿਆ ਕਿ ਉਸਨੇ ਹੈਟ੍ਰਿਕ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india becomes the first team whose bowlers have picked up a hat-trick in each fromat in a calendar year