ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਬਾਕਸਰ ਮੈਰੀ ਕੌਮ ਬਣੀ 6ਵੀਂ ਵਾਰ ਵਿਸ਼ਵ ਚੈਂਪੀਅਨ

ਭਾਰਤ ਦੀ ਬਾਕਸਰ ਮੈਰੀ ਕੌਮ ਬਣੀ 6ਵੀਂ ਵਾਰ ਵਿਸ਼ਵ ਚੈਂਪੀਅਨ

ਭਾਰਤ ਦੀ ਸਟਾਰ ਮਹਿਲਾ ਬਾਕਸਰ ਐੱਮਸੀ ਮੈਰੀ ਕੌਮ ਨੇ 6ਵੀਂ ਵਾਰ ਵਿਸ਼ਵ ਖਿ਼ਤਾਬ `ਤੇ ਕਬਜ਼ਾ ਕਰ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ‘ਸੁਪਰ-ਮੌਮ` ਦੇ ਨਾਂਅ ਨਾਲ ਮਸ਼ਹੂਰ ਐੱਮ.ਸੀ. ਮੈਰੀ ਕੌਮ ਨੇ 48 ਕਿਲੋਗ੍ਰਾਮ ਵਰਗ ਦੇ ਫ਼ਾਈਨਲ `ਚ ਯੂਕਰੇਨ ਦੀ ਬਾਕਸਰ ਹੰਨਾ ਓਕੋਤਾ ਨੂੰ ਹਰਾਇਆ। ਇੱਥੇ ਵਰਨਣਯੋਗ ਹੈ ਕਿ 10ਵੀਂ ਵੋਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸਿ਼ਪ ਦਿੱਲੀ ਦੇ ਕੇਧੀ ਜਾਧਵ ਇਨਡੋਰ ਸਟੇਡੀਅਮ `ਚ ਹੋਈ ਤੇ ਇਹ ਦੂਜਾ ਮੌਕਾ ਹੈ, ਜਦੋਂ ਮੈਰੀ ਕੌਮ ਨੇ ਆਪਣੇ ਦੇਸ਼ ਦੇ ਦਰਸ਼ਕਾਂ ਸਾਹਵੇਂ ਵਿਸ਼ਵ ਖਿ਼ਤਾਬ `ਤੇ ਕਬਜ਼ਾ ਕੀਤਾ ਹੈ।


ਇਸ ਤੋਂ ਪਹਿਲਾਂ 2010 `ਚ ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸਿ਼ਪ ਭਾਰਤ `ਚ ਹੋਈ ਸੀ ਤੇ ਤਦ ਵੀ ਮੈਰੀ ਕੌਮ ਨੇ ਵਿਸ਼ਵ ਖਿ਼ਤਾਬ ਜਿੱਤਿਆ ਸੀ। ਮੈਰੀ ਕੌਮ ਨੇ ਵਿਸ਼ਵ ਚੈਂਪੀਅਨਸਿ਼ਪ `ਚ ਆਪਣੀ ਅੱਜ ਦੀ 6ਵੀਂ ਖਿ਼ਤਾਬੀ ਜਿੱਤ ਦੇਸ਼ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਇੱਕ ਟਵੀਟ `ਚ ਕਿਹਾ,‘ਮੈਂ ਆਪਣਾ ਫ਼ਰਜ਼ ਨਿਭਾਇਆ ਹੈ। ਮੈਂ ਆਪਣੇ ਕੋਚਾਂ ਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕਰਦੀ ਹਾਂ।`

 

 


ਮੈਰੀ ਕੌਮ ਨੇ ਫ਼ਾਈਨਲ ਮੁਕਾਬਲੇ `ਚ ਹੰਨਾ ਓਕੋਤਾ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ 5-0 ਨਾਲ ਉਸ ਸਨੂੰ ਹਰਾ ਕੇ ਸੋਨ ਤਮਗ਼ਾ ਆਪਣੇ ਨਾਂਅ ਕੀਤਾ। ਵਿਸ਼ਵ ਚੈਂਪੀਅਨਸਿ਼ਪਸ ਵਿੱਚ ਉਹ ਹੁਣ ਤੱਕ ਅੱਠ ਤਮਗ਼ੇ ਜਿੱਤ ਚੁੱਕੇ ਹਨ।


ਇਸ ਤੋਂ ਪਹਿਲਾਂ ਮੈਰੀ ਕੌਮ ਤੇ ਕੇਟੀ ਟੇਲਰ 5-5 ਵਾਰ ਵਰਲਡ ਚੈਂਪੀਅਨਸਿ਼ਪ ਖਿ਼ਤਾਬ ਜਿੱਤ ਕੇ ਬਰਾਬਰੀ `ਤੇ ਸਨ। ਇਹੋ ਨਹੀਂ, ਉਨ੍ਹਾਂ ਵਰਲਡ ਚੈਂਪੀਅਨਸਿ਼ਪ ਦੇ ਇਤਿਹਾਸ ਵਿੱਚ ਛੇ ਖਿ਼ਤਾਬ ਜਿੱਤਣ ਦੇ ਵਰਲਡ ਰਿਕਾਰਡ (ਮਹਿਲਾ ਤੇ ਪੁਰਸ਼) ਦੀ ਬਰਾਬਰੀ ਵੀ ਕਰ ਲਈ ਹੈ।


ਛੇ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਉਨ੍ਹਾਂ ਤੋਂ ਪਹਿਲਾਂ ਮਰਦ ਬਾਕਸਰ ਕਿਊਬਾ ਦੇ ਫ਼ੈਲਿਕਸ ਸੇਵੋਨ ਦੇ ਨਾਂਅ ਸੀ। ਸੇਵੋਨ ਨੇ 1997 `ਚ ਬੁਡਾਪੈਸਟ ਵਿਖੇ ਚੈਂਪੀਅਨਸਿ਼ਪ `ਚ ਸੋਨ ਤਮਗ਼ਾ ਜਿੱਤ ਕੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Boxer Mary Kom 6th time World Champion