ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕਬੱਡੀ ਕੱਪ ਦਾ ਫ਼ਾਈਨਲ ਅੱਜ ਭਾਰਤ–ਕੈਨੇਡਾ ਵਿਚਾਲੇ ਡੇਰਾ ਬਾਬਾ ਨਾਨਕ ’ਚ

ਵਿਸ਼ਵ ਕਬੱਡੀ ਕੱਪ ਦਾ ਫ਼ਾਈਨਲ ਅੱਜ ਭਾਰਤ–ਕੈਨੇਡਾ ਵਿਚਾਲੇ ਡੇਰਾ ਬਾਬਾ ਨਾਨਕ ’ਚ

ਵਿਸ਼ਵ ਕਬੱਡੀ ਕੱਪ ਦੇ ਫ਼ਾਈਨਲ ’ਚ ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਭਲਕੇ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਵੇਖਣ ਨੂੰ ਮਿਲੇਗਾ।

 

 

ਇਸ ਤੋਂ ਪਹਿਲਾਂ ਦੋ ਸੈਮੀ–ਫ਼ਾਈਨਲ ਮੈਚ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ’ਚ ਖੇਡੇ ਗਏ। ਮੁਕਾਬਲਿਆਂ ਦੌਰਾਨ ਕੈਨੇਡਾ ਦੀ ਟੀਮ ਨੇ ਇੰਗਲੈਂਡ ਅਤੇ ਭਾਰਤ ਨੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਫ਼ਾਈਨਲ ’ਚ ਜਗ੍ਹਾ ਬਣਾਈ।

 

 

ਮੈਚਾਂ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ। ਪਹਿਲਾ ਸੈਮੀ–ਫ਼ਾਈਨਲ ਮੁਕਾਬਲਾ ਕੈਨੇਡਾ ਤੇ ਇੰਗਲੈਂਡ ਵਿਚਾਲੇ ਹੋਇਆ। ਇਸ ਵਿੱਚ ਇੰਗਲੈਂਡ ਦੀ ਟੀਮ ਨੇ 10 ਅੰਕ ਹਾਸਲ ਕੀਤੇ। ਕੈਨੇਡਾ ਨੇ 09 ਅੰਕ ਹਾਸਲ ਕੀਤੇ।

 

 

ਇਸ ਤੋਂ ਬਾਅਦ ਬਾਕੀ ਤਿੰਨੇ ਕੁਆਰਟਰ ਫ਼ਾਈਨਲ ਮੈਚਾਂ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਂਡ ਉੱਤੇ ਬੜ੍ਹਤ ਕਾਇਮ ਰੱਖਦਿਆਂ ਅੰਤ ਵਿੱਚ 45 ਅੰਕ ਹਾਸਲ ਕਰ ਕੇ ਇੰਗਲੈਂਡ ਨੂੰ ਹਰਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇੰਗਲੈਂਡ ਨੇ ਕੁੱਲ 29 ਅੰਕ ਹਾਸਲ ਕੀਤੇ।

 

 

ਟੂਰਨਾਮੈਂਟ ਦੇ ਦੂਜੇ ਸੈਮੀ–ਫ਼ਾਈਨਲ ਮੈਚ ਦੌਰਾਨ ਭਾਰਤ ਦੀ ਟੀਮ ਅਮਰੀਕੀ ਟੀਮ ਉੱਤੇ ਲਗਾਤਾਰ ਭਾਰੂ ਪੈਂਦੀ ਦਿਸੀ। ਪਹਿਲੇ ਕੁਆਰਟਰ ਫ਼ਾਈਨਲ ’ਚ ਭਾਰਤ ਨੇ 18 ਅਤੇ ਅਮਰੀਕਾ ਨੇ ਸਿਰਫ਼ 5 ਅੰਕ ਹਾਸਲ ਕੀਤੇ ਸਨ।

 

 

ਮੈਚ ਦੇ ਹਾਫ਼ ਸਮੇਂ ’ਚ ਭਾਰਤ ਦੇ 33 ਅਤੇ ਅਮਰੀਕਾ ਦੇ 13 ਅੰਕ ਸਨ; ਜਦ ਕਿ ਤੀਜੇ ਕੁਆਰਟਰ ’ਚ ਭਾਰਤ ਦੇ 47 ਅਤੇ ਅਮਰੀਕਾ ਦੇ 21 ਅੰਕ ਰਹੇ।

 

 

ਮੈਚ ਦੀ ਸਮਾਪਤੀ ’ਤੇ ਭਾਰਤ ਦੇ 59 ਅਤੇ ਅਮਰੀਕਾ ਦੇ 31 ਅੰਕ ਰਹੇ। ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Canada Final Match for World Kabaddi Cup today in Dera Baba Nanak today