ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੇ ਬਣਾਇਆ 'ਸ਼ਰਮਨਾਕ' ਰਿਕਾਰਡ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ 'ਰਨ ਮਸ਼ੀਨ' ਕਿਹਾ ਜਾਂਦਾ ਹੈ। ਉਹ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਨ, ਉੱਥੇ ਢੇਰ ਸਾਰੀਆਂ ਦੌੜਾਂ ਬਣਾਉਂਦੇ ਹਨ। ਇਹੀ ਕਾਰਨ ਹੈ ਕਿ ਕੋਹਲੀ ਨੇ ਆਪਣੇ ਕਰੀਅਰ ਦੌਰਾਨ ਬੱਲੇਬਾਜ਼ੀ ਦੇ ਕਈ ਰਿਕਾਰਡ ਤੋੜੇ ਅਤੇ ਬਣਾਏ। ਆਪਣੇ ਕਰੀਅਰ ਦੇ ਬਹੁਤ ਘੱਟ ਸਮੇਂ ਵਿੱਚ ਹੀ ਵਿਰਾਟ ਕੋਹਲੀ ਕ੍ਰਿਕਟ ਦੇ ਸਰਬੋਤਮ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ।
 

ਭਾਰਤੀ ਕਪਤਾਨ ਦੀ ਦੌੜਾਂ ਦੀ ਭੁੱਖ ਨੇ ਉਸ ਨੂੰ 'ਕਿੰਗ ਕੋਹਲੀ' ਦਾ ਦਰਜਾ ਵੀ ਦਿੱਤਾ ਹੈ। ਵਿਰਾਟ ਜਦੋਂ ਵੀ ਕਰੀਜ਼ 'ਤੇ ਆਉਂਦੇ ਹਨ, ਉਨ੍ਹਾਂ ਤੋਂ ਕਿਸੇ ਨਾ ਕਿਸੇ ਰਿਕਾਰਡ ਦੀ ਉਮੀਦ ਕੀਤੀ ਜਾਂਦੀ ਹੈ। ਪਰ ਕਿਸੇ ਵੀ ਕ੍ਰਿਕਟ ਪ੍ਰਸ਼ੰਸਕ ਨੂੰ ਅਜੇ ਤੱਕ ਇੰਨੇ ਸ਼ਰਮਨਾਕ ਰਿਕਾਰਡ ਦੀ ਭਾਰਤੀ ਕਪਤਾਨ ਤੋਂ ਉਮੀਦ ਨਹੀਂ ਸੀ।
 

ਦਰਅਸਲ, ਵਿਰਾਟ ਕੋਹਲੀ ਮੰਗਲਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਤੀਜੇ ਵਨਡੇ ਵਿੱਚ ਸਿਰਫ 9 ਦੌੜਾਂ ’ਤੇ ਆਊਟ ਹੋਏ। ਕੀਵੀ ਟੀਮ ਦੇ ਤੇਜ਼ ਗੇਂਦਬਾਜ਼ ਹਾਮਿਸ਼ ਬੈਨੇਟ ਨੇ ਕੋਹਲੀ ਨੂੰ ਕੈਚ ਆਊਟ ਕਰਵਾ ਕੇ ਭਾਰਤੀ ਟੀਮ ਨੂੰ ਜ਼ੋਰਦਾਰ ਝਟਕਾ ਦਿੱਤਾ। ਇਸ ਦੇ ਨਾਲ ਹੀ ਕਪਤਾਨ ਕੋਹਲੀ ਦੇ ਨਾਂ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ। ਵਿਰਾਟ ਕੋਹਲੀ ਨੇ ਦੁਵੱਲੀ ਲੜੀ 'ਚ ਘੱਟ ਤੋਂ ਘੱਟ ਦੌੜਾਂ ਬਣਾਉਣ ਵਾਲੇ ਕਪਤਾਨ ਵਜੋਂ ਆਪਣਾ ਸ਼ਰਮਨਾਕ ਰਿਕਾਰਡ ਬਣਾਇਆ ਹੈ। 31 ਸਾਲਾ ਬੱਲੇਬਾਜ਼ ਨੇ ਮੌਜੂਦਾ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿੱਚ ਕੁੱਲ 75 ਦੌੜਾਂ ਬਣਾਈਆਂ। ਉਨ੍ਹਾਂ ਨੇ ਪਹਿਲੇ ਵਨਡੇ ਵਿੱਚ 15, ਦੂਜੇ ਵਿੱਚ 51 ਅਤੇ ਤੀਜੇ ਵਿੱਚ 9 ਦੌੜਾਂ ਬਣਾਈਆਂ। ਕਪਤਾਨ ਵਜੋਂ ਕਿਸੇ ਵੀ ਦੁਵੱਲੀ ਲੜੀ ਵਿੱਚ ਇਹ ਵਿਰਾਟ ਕੋਹਲੀ ਦਾ ਸਭ ਤੋਂ ਘੱਟ ਸਕੋਰ ਹੈ।
 

ਸਾਲ 2013 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿਰਾਟ ਕੋਹਲੀ ਨੇ ਲਗਾਤਾਰ ਤਿੰਨ ਵਨਡੇ ਮੈਚਾਂ ਦੀ ਲੜੀ ਵਿੱਚ ਇੱਕ ਵੀ ਸੈਂਕੜਾ ਨਹੀਂ ਬਣਾਇਆ ਹੈ। ਭਾਰਤੀ ਕਪਤਾਨ ਦਾ ਆਖਰੀ ਸੈਂਕੜਾ ਵੈਸਟਇੰਡੀਜ਼ ਵਿਰੁੱਧ ਅਗਸਤ 2019 ਵਿੱਚ ਆਇਆ ਸੀ।
 

ਵਿਰਾਟ ਕੋਹਲੀ ਨੇ ਅਗਸਤ 2019 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਲੜੀ ਵਿੱਚ ਦੋ ਸੈਂਕੜੇ ਲਗਾਏ ਸਨ। ਉਸ ਤੋਂ ਬਾਅਦ ਉਹ ਵੈਸਟਇੰਡੀਜ਼, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਖੇਡ ਚੁੱਕੇ ਹਨ, ਜਿਸ ਵਿੱਚ ਉਸ ਨੇ ਇੱਕ ਵੀ ਸੈਂਕੜਾ ਨਹੀਂ ਬਣਾਇਆ। ਵਿਰਾਟ ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਵਿੱਚ 16, 78 ਅਤੇ 89 ਦੌੜਾਂ ਬਣਾਈਆਂ, ਜਦਕਿ ਵੈਸਟਇੰਡੀਜ਼ ਖ਼ਿਲਾਫ਼ 4, 0 ਅਤੇ 85 ਦੌੜਾਂ ਦਾ ਯੋਗਦਾਨ ਪਾਇਆ। ਇਹ ਦੋਵੇਂ ਲੜੀ ਭਾਰਤ ਵਿੱਚ ਖੇਡੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India captain Virat Kohli bad ODI series