ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਰਚਿਆ ਕ੍ਰਿਕੇਟ ਇਤਿਹਾਸ

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਰਚਿਆ ਕ੍ਰਿਕੇਟ ਇਤਿਹਾਸ

ਭਾਰਤੀ ਕ੍ਰਿਕੇਟ ਟੀਮ ਨੇ ਅੱਜ ਐਤਵਾਰ ਨੂੰ ਇੱਥੇ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਦੇ ਮੈਦਾਨ ’ਤੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਇੱਕ ਪਾਰੀ ਤੇ 137 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਇਸ ਮੈਚ ਵਿੱਚ ਚੌਥੇ ਦਿਨ ਜਿੱਤ ਹਾਸਲ ਕੀਤੀ। ਪੁਣੇ ਟੈਸਟ ਜਿੱਤਦਿਆਂ ਹੀ ਭਾਰਤ ਨੇ ਇਤਿਹਾਸ ਰਚਦਿਆਂ ਇੱਕ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ।

 

 

ਭਾਰਤ ਦੀ ਆਪਣੇ ਘਰ ਵਿੱਚ ਇਹ 11ਵੀਂ ਟੈਸਟ ਲੜੀ ਜਿੱਤ ਹੈ। ਭਾਰਤ ਨੇ ਇਸ ਮਾਮਲੇ ’ਚ ਆਸਟ੍ਰੇਲੀਆ ਨੂੰ ਪਿੱਛੇ ਛੱਡਦਿਆਂ ਇਸ ਵਿਸ਼ਵ ਰਿਕਾਰਡ ਨੂੰ ਆਪਣੇ ਨਾਂਅ ਕਰ ਲਿਆ ਹੈ।

 

 

ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕੇਟਾਂ ਉੱਤੇ 610 ਦੌੜਾਂ ਉੱਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਮਹਿਮਾਨ ਟੀਮ ਦੀ ਪਹਿਲੀ ਪਾਰੀ 275 ਦੌੜਾਂ ਉੱਤੇ ਸੁੰਗੇੜ ਕੇ ਫ਼ਾਲੋਆਨ ਲਈ ਮਜਬੂਰ ਕਰ ਦਿੱਤਾ। ਫਿਰ ਚੌਥੇ ਦਿਨ ਐਤਵਾਰ ਨੂੰ ਮਹਿਮਾਨ ਟੀਮ ਫ਼ਾਲੋਆਨ ਲਈ ਉੱਤਰੀ ਤੇ 189 ਦੌੜਾਂ ਉੱਤੇ ਆੱਲ ਆਊਟ ਹੋ ਗਈ।

 

 

ਭਾਰਤ ਨੇ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ’ਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ 203 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਉਸ ਵੱਲੋਂ ਦੂਜੀ ਪਾਰੀ ਵਿੱਚ ਡੀਨ ਐਲਗਰ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ; ਜਦ ਕਿ ਤੇਂਦਾ ਬਾਵੁਮਾ ਨੇ 38 ਅਤੇ ਵਰਨੇਨ ਫ਼ਿਲੇਂਡਰ ਨੇ 37 ਦੌੜਾਂ ਦੀ ਪਾਰੀ ਖੇਡੀ।

 

 

ਭਾਰਤ ਲਈ ਰਵਿੰਦਰ ਜਡੇਜਾ ਤੇ ਉਮੇਸ਼ ਯਾਦਵ ਨੇ ਤਿੰਨ–ਤਿੰਨ ਵਿਕੇਟਾਂ ਲਈਆਂ; ਜਦ ਕਿ ਰਵੀਚੰਦਰਨ ਅਸ਼ਵਿਨ ਨੂੰ ਦੋ ਵਿਕੇਟਾਂ ਮਿਲੀਆਂ। ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚੋਂ ਦੋ ਮੈਚ ਜਿੱਤ ਲਏ ਹਨ ਤੇ ਇੰਝ ਇਹ ਲੜੀ ਵੀ ਆਪਣੇ ਨਾਂਅ ਕਰ ਲਈ ਹੈ।

 

 

ਰਵਿੰਦਰ ਜਡੇਜਾ ਨੇ ਸ਼ਾਮੀਂ 3:05 ਵਜੇ 67.2 ਓਵਰਾਂ ਵਿੱਚ ਕੇਸ਼ਵ ਮਹਾਰਾਜ ਨੂੰ ਆਊਟ ਕਰ ਕੇ ਪੁਣੇ ਟੈਸਟ ਇੱਕ ਪਾਰੀ ਤੇ 137 ਦੌੜਾਂ ਨਾਲ ਜਿੱਤ ਲਿਆ। ਜਡੇਜਾ ਨੇ ਮਹਾਰਾਜ ਨੂੰ ਐੱਲਬੀਡਬਲਿਯੂ ਆਊਟ ਕੀਤਾ। ਮਹਾਰਾਜ ਨੇ ਇਸ ਲਈ ਰੀਵਿਊ ਲਿਆ ਪਰ ਸਫ਼ਲ ਨਹੀਂ ਹੋ ਸਕੇ। ਕੇਸ਼ਵ ਮਹਾਰਾਜ 65 ਗੇਂਦਾਂ ਵਿੱਚ 4 ਚੌਕਿਆਂ ਨਾਲ 22 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੇ।

 

 

ਉਸ ਤੋਂ ਪਹਿਲਾਂ ਉਮੇਸ਼ ਯਾਦਵ ਨੇ ਦੱਖਣੀ ਅਫ਼ਰੀਕਾ ਨੂੰ 9ਵਾਂ ਝਟਕਾ ਦਿੱਤਾ। 66.6 ਓਵਰਾਂ ਵਿੱਚ ਉਮੇਸ਼ ਯਾਦਵ ਦੀ ਗੇਂਦ ਉੱਤੇ ਰੋਹਿਤ ਸ਼ਰਮਾ ਨੇ ਕਗਿਸੋ ਰਬਾੜਾ ਦਾ ਕੈਚ ਲਿਆ। ਰਬਾੜਾ 85 ਗੇਂਦਾਂ ਵਿੱਚ 1 ਚੌਕੇ ਨਾਲ 4 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India creates History by defeating South Africa