ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਦੌਰੇ 'ਤੇ ਭਾਰਤੀ ਟੀਮ ਡੇਅ-ਨਾਈਟ ਟੈਸਟ ਮੈਚ ਖੇਡੇਗੀ : ਸੌਰਭ ਗਾਂਗੁਲੀ

ਭਾਰਤੀ ਕ੍ਰਿਕਟ ਟੀਮ ਇਸ ਸਾਲ ਆਸਟ੍ਰੇਲੀਆ ਦੌਰੇ 'ਤੇ ਡੇਅ-ਨਾਈਟ ਟੈਸਟ ਮੈਚ ਖੇਡੇਗੀ। ਬੀਸੀਸੀਆਈ ਪ੍ਰਧਾਨ ਸੌਰਭ ਗਾਂਗੁਲੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟ੍ਰੇਲੀਆ ਦੌਰੇ 'ਤੇ ਡੇਅ-ਨਾਈਟ ਟੈਸਟ ਖੇਡਣ ਲਈ ਤਿਆਰ ਹੈ।
 

ਸੌਰਭ ਗਾਂਗੁਲੀ ਨੇ ਪੀਟੀਆਈ ਨੂੰ ਦੱਸਿਆ ਕਿ ਹਾਂ, ਭਾਰਤੀ ਟੀਮ ਆਸਟ੍ਰੇਲੀਆ 'ਚ ਡੇਅ-ਨਾਈਟ ਟੈਸਟ ਮੈਚ ਖੇਡੇਗੀ। ਇਸ ਦੀ ਰਸਮੀ ਤੌਰ 'ਤੇ ਜਲਦੀ ਹੀ ਘੋਸ਼ਣਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿਰੁੱਧ ਅਗਲੀ ਘਰੇਲੂ ਲੜੀ ਦਾ ਦੂਜਾ ਟੈਸਟ ਡੇਅ-ਨਾਈਟ ਮੈਚ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਭਵਿੱਖ ਵਿੱਚ ਹਰੇਕ ਲੜੀ ਵਿੱਚ ਇੱਕ ਦਿਨ-ਰਾਤ ਦਾ ਟੈਸਟ ਕਰਵਾਉਣ ਦੀ ਕੋਸ਼ਿਸ਼ ਕਰੇਗਾ। 

 

ਭਾਰਤੀ ਟੀਮ ਨੇ ਆਪਣਾ ਪਹਿਲਾ ਡੇਅ-ਨਾਈਟ ਟੈਸਟ ਪਿਛਲੇ ਸਾਲ ਨਵੰਬਰ 'ਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਬੰਗਲਾਦੇਸ਼ ਵਿਰੁੱਧ ਖੇਡਿਆ ਸੀ ਅਤੇ ਇਸ ਮੈਚ 'ਚ ਇੱਕ ਆਸਾਨ ਜਿੱਤ ਦਰਜ ਕੀਤੀ ਸੀ। ਪਿਛਲੇ ਮਹੀਨੇ ਘਰੇਲੂ ਧਰਤੀ 'ਤੇ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਕੋਹਲੀ ਨੇ ਕਿਹਾ ਸੀ, "ਅਸੀਂ ਚੁਣੌਤੀਆਂ ਲਈ ਤਿਆਰ ਹਾਂ। ਭਾਵੇਂ ਇਹ ਗਾਬਾ ਹੋਵੇ ਜਾਂ ਪਰਥ... ਇਹ ਸਾਡੇ ਲਈ ਮਾਇਨੇ ਨਹੀਂ ਰੱਖਦਾ।"
 

ਵਿਰਾਟ ਨੇ ਕਿਹਾ ਸੀ, "ਇਹ ਕਿਸੇ ਵੀ ਟੈਸਟ ਲੜੀ ਦਾ ਇੱਕ ਬਹੁਤ ਹੀ ਰੋਮਾਂਚਕ ਹਿੱਸਾ ਬਣ ਗਿਆ ਹੈ ਅਤੇ ਅਸੀਂ ਦਿਨ-ਰਾਤ ਟੈਸਟ ਖੇਡਣ ਲਈ ਤਿਆਰ ਹਾਂ।" ਦੱਸ ਦੇਈਏ ਕਿ ਭਾਰਤ ਨੇ 2018-19 'ਚ ਐਡੀਲੇਡ ਵਿੱਚ ਡੇਅ-ਨਾਈਟ ਟੈਸਟ ਖੇਡਣ ਲਈ ਆਸਟ੍ਰੇਲੀਆ ਦੀ ਬੇਨਤੀ ਨੂੰ ਠੁਕਰਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਤਜ਼ਰਬੇ ਦੀ ਘਾਟ ਦਾ ਹਵਾਲਾ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india cricket team to play day night test match against australia according to bcci sources