ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ 'ਚ ਅਫਗਾਨਿਸਤਾਨ ਇੱਕ ਪਾਰੀ ਅਤੇ 262 ਦੌੜਾਂ ਨਾਲ ਭਾਰਤ ਤੋਂ ਹਾਰ ਗਿਆ. ਅਫਗਾਨੀ ਟੀਮ ਕ੍ਰਿਕਟ ਦੇ ਲੰਬੇ ਫਾਰਮੈਟ 'ਚ ਦੋ ਦਿਨ ਤੋਂ ਵੱਧ ਨਹੀਂ ਟਿਕ ਸਕੀ ਤੇ ਦੂਜੇ ਦਿਨ ਹੀ ਆਪਣੀਆਂ ਦੋਵੇਂ ਪਾਰੀਆਂ 'ਚ ਆਲ ਆਊਟ ਹੋ ਗਈ.
ਭਾਰਤ ਨੇ ਪਹਿਲੀ ਪਾਰੀ ਚ ਸ਼ਿਖਰ ਧਵਨ (107), ਮੁਰਲੀ ਵਿਜੈ (105), ਹਾਰਦਿਕ ਪਾਂਡਿਆ (71) ਅਤੇ ਲੋਕੇਸ਼ ਰਾਹੁਲ (54) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 474 ਦੌੜਾਂ ਦਾ ਵੱਡਾ ਸਕੋਰ ਬਣਾਇਆ. ਦੂਜੇ ਦਿਨ ਦੇ ਦੂਜੇ ਸੈਸ਼ਨ ਵਿੱਚ ਅਫਗਾਨਿਸਤਾਨ ਨੂੰ ਆਪਣੀ ਪਹਿਲੀ ਪਾਰੀ ਖੇਡਣ ਦਾ ਮੌਕਾ ਮਿਲਿਆ, ਜਿਸ ਚ ਪੂਰੀ ਟੀਮ ਨੇ 27.5 ਓਵਰਾਂ ਵਿੱਚ ਸਿਰਫ 109 ਦੌੜਾਂ ਬਣਾਈਆਂ. ਭਾਰਤ ਨੇ ਪਹਿਲੀ ਪਾਰੀ ਦੇ ਆਧਾਰ 'ਤੇ 365 ਦੌੜਾਂ ਦੀ ਲੀਡ ਲਈ ਤੇ ਅਫਗਾਨੀ ਟੀਮ ਨੂੰ ਫਾਲੋ-ਆਨ' ਦਾ ਸੱਦਾ ਦਿੱਤਾ.
ਦੂਜੀ ਪਾਰੀ 'ਚ ਅਫਗਾਨਿਸਤਾਨ ਦੇ ਬੱਲੇਬਾਜ਼ ਟੈਸਟ ਨੰਬਰ -1 ਟੀਮ ਭਾਰਤ ਦੇ ਸਾਹਮਣੇ 38.4 ਓਵਰਾਂ ਚ 103 ਦੌੜਾਂ ਹੀ ਬਣਾ ਸਕੇ. ਇਸ ਤਰ੍ਹਾਂ ਅਫਗਾਨਿਸਤਾਨ ਨੂੰ ਆਪਣੇ ਪਹਿਲੇ ਟੈਸਟ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ. ਇਹ ਦੋ ਦਿਨਾਂ 'ਚ ਭਾਰਤ ਦੀ ਕਿਸੇ ਟੈਸਟ ਮੈਚ 'ਚ ਪਹਿਲੀ ਜਿੱਤ ਹੈ. ਇਸ ਤੋਂ ਪਹਿਲਾਂ ਭਾਰਤ ਨੇ ਦੋ ਦਿਨ 'ਚ ਟੈਸਟ ਮੈਚ ਕਦੇ ਨਹੀਂ ਜਿੱਤਿਆ ਸੀ.
ਦੂਜੀ ਪਾਰੀ 'ਚ ਅਫਗਾਨਿਸਤਾਨ ਲਈ ਹਸਮੱਤੁੱਲ੍ਹਾ ਨੇ 36 ਦੌੜਾਂ ਬਣਾਈਆਂ. ਉਹ 88 ਗੇਂਦਾਂ ਵਿਚ ਛੇ ਚੌਕਿਆਂ ਨਾਲ ਨਾਬਾਦ ਰਹੇ. ਕੈਪਟਨ ਅਸਗਰ ਸਟਾਨਕਜ਼ਈ ਨੇ 25 ਦੌੜਾਂ ਬਣਾਈਆਂ ਰਵਿੰਦਰ ਜਡੇਜਾ ਨੇ ਦੂਜੀ ਪਾਰੀ 'ਚ ਭਾਰਤ ਲਈ 4 ਵਿਕਟਾਂ ਲਈਆਂ. ਉਮੇਸ਼ ਯਾਦਵ ਨੇ ਤਿੰਨ 'ਤੇ ਇਸ਼ਾਂਤ ਸ਼ਰਮਾ ਨੇ ਦੋ ਵਿਕਟਾਂ ਮਿਲੀਆਂਂ. ਰਵੀਚੰਦਰਨ ਅਸ਼ਵਿਨ ਨੇ ਇਕ ਵਿਕਟ ਲਈ.